ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੈਣ ਨੈਣਾਂ ਦੀ ਕਰਨ ਮਜੂਰੀ
ਮਿਹਨਤ ਮੂਲ ਨਾ ਮੰਗਦੇ

ਕਿਸੇ ਨੇ ਕੰਨਾਂ ਤੇ ਹੱਥ ਰੱਖ ਕੇ ਲੰਬੀ ਹੇਕ ਵਿੱਚ ਕਲੀ ਲਾਉਣੀ:-

ਆਖੀਂ ਗੱਲ ਤਾਂ ਹੀਰੇ ਕਹਿ ਕੇ ਸੁਣਾ ਦਿਆਂ ਨੀ
ਦੇ ਕੇ ਤੈਨੂੰ ਨਢੀਏ ਸੋਹਣੇ ਨੀ ਹਵਾਲੇ
ਇੰਦਰ ਖਾੜੇ ਦੇ ਵਿੱਚ ਪਰੀਆਂ ਸਭ ਤੋਂ ਚੰਗੀਆਂ ਨੀ
ਗਾਵਨ ਜਿਹੜੀਆਂ ਮਿੱਠੇ ਰਾਗ ਜੋ ਸੁਰਤਾਲੇ
ਮੋਹ ਲਿਆ ਪਰੀਏ ਮੈਨੂੰ ਤੇਰਿਆਂ ਨੀ ਨੈਣਾਂ ਨੇ
ਮੈਂ ਕੀ ਜਾਣਾਂ ਇਹਨਾਂ ਅੱਖੀਆਂ ਦੇ ਚਾਲੇ
ਜਾਲ ਫੈਲਾਇਆ ਹੀਰੇ ਤੇਰੀਆਂ ਅੱਖੀਆਂ ਨੇ
ਉਡਦੇ ਜਾਂਦੇ ਪੰਛੀ ਜਿਨ੍ਹਾਂ ਨੇ ਫਸਾਲੇ
ਬਲਣ ਮਸ਼ਾਲਾਂ ਵਾਗੂੰ ਅੱਖੀਆਂ ਹੀਰੇ ਤੇਰੀਆਂ
ਆਸ਼ਕ ਘੇਰ ਤੈਂ ਭਮੱਕੜ ਵਿੱਚ ਮਚਾਲੇ
ਮੁੱਖੜਾ ਹੀਰੇ ਤੇਰਾ ਸੁਹਣਾ ਫੁੱਲ ਗੁਲਾਬ ਦਾ
ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ
ਸੇਹਲੀ ਤੇਰੀ ਨੱਢੀਏ ਵਾਂਗ ਨੀ ਕਮਾਣ ਦੇ
ਅੱਖੀਆਂ ਤੇਰੀਆਂ ਨੇ ਤੀਰ ਨਸ਼ਾਨੇ ਲਾ ਲੇ
ਵਿੰਨਿਆ ਕਾਲਜਾ ਨਾ ਹਿੱਲਿਆ ਜਾਵੇ ਰਾਂਝੇ ਤੋਂ
ਇਹ ਜਿੰਦ ਕਰਤੀ ਮੈਂ ਤਾਂ ਤੇਰੇ ਨੀ ਹਵਾਲੇ

ਸੁਖਦੇਵ ਮਾਦਪੁਰੀ ਦੁਆਰਾ ਰਚਿਤ “ਨੈਣੀਂ ਨੀਂਦ ਨਾ ਆਵੇ" ਇਕੋ ਇਕ ਲੋਕ ਗੀਤਾਂ ਦੀ ਪੁਸਤਕ ਹੈ ਜਿਸ ਵਿੱਚ ਦੋ ਸੌ ਦੇ ਕਰੀਬ ਦੋਹਰਿਆਂ ਦਾ ਸੰਗ੍ਰਹਿ ਕੀਤਾ ਗਿਆ ਹੈ।

ਹੋਰੇ, ਸਿੱਠਣੀਆਂ, ਸੁਹਾਗ ਅਤੇ ਘੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ ਸਬੰਧ ਰੱਖਦੇ ਗੀਤ ਹਨ। ਮੁੰਡੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਕੁੜੀ ਵਾਲੇ ਘਰ ਸੁਹਾਗ ਗਾਉਣ ਦੀ ਪਰੰਪਰਾ ਹੈ। ਇਹ ਦੋਨੋਂ ਸ਼ਗਨਾਂ ਦੇ ਗੀਤ ਹਨ।

ਵਿਆਹ ਦੇ ਮੌਕੇ 'ਤੇ ਨਾਨਕਿਆਂ ਦਾਦਕਿਆਂ ਵੱਲੋਂ ਇੱਕ ਦੂਜੇ ਨੂੰ ਦਿੱਤੀਆਂ ਸਿੱਠਣੀਆਂ ਅਤੇ ਜੰਜ ਦਾ ਹੇਰਿਆਂ ਸਿੱਠਣੀਆਂ ਨਾਲ ਕੀਤਾ ਸੁਆਗਤ ਦੋਹਾਂ ਧਿਰਾਂ ਲਈ ਖੁਸ਼ੀ ਪਰਦਾਨ ਕਰਦਾ ਹੈ।

ਹੇਰਿਆਂ ਦੀ ਵੰਨਗੀ ਹਾਜ਼ਰ ਹੈ:

ਚਾਦਰ ਵੇ ਕੁੜਮਾਂ ਮੇਰੀ ਪੰਜ ਗਜ਼ੀ
ਵਿੱਚ ਗੁਲਾਬੀ ਫੁੱਲ
ਜਦ ਮੈਂ ਨਿਕਲੀ ਪਹਿਨ ਕੇ

ਤੇਰੀ ਸਾਰੀ ਜਨੇਤ ਦਾ ਮੁੱਲ

ਚੁਟਕੀ ਵੇ ਮਾਰਾਂ ਰਾਖ ਦੀ
ਤੈਨੂੰ ਖੋਤਾ ਲਵਾਂ ਬਣਾ

63/ਪੰਜਾਬੀ ਸਭਿਆਚਾਰ ਦੀ ਆਰਸੀ