ਪੰਨਾ:ਪੰਜਾਬ ਦੇ ਹੀਰੇ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੩)

ਇਸ ਕਿੱਸੇ ਦੇ ਇਸ਼ਾਰੇ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਭੀ ਪਾਏ ਜਾਂਦੇ ਹਨ, ਜੋ ਦਾਮੋਦਰ ਤੋਂ ਕੁਝ ਸਾਲ ਬਾਦ ਲਿਖੀਆਂ ਗਈਆਂ ਸਨ-

"ਰਾਂਝਾ ਹੀਰ ਵਖਾਣੀਏ, ਉਹ ਪਿਰਮ ਪਰਾਤੀ।"

ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੀ ਇਸ਼ਾਰੇ ਨਾਲ ਵਾਹਿਗੁਰੂ ਦੇ ਪ੍ਰੇਮ ਨੂੰ ਹੀਰ ਰਾਂਝੇ ਦੇ ਪ੍ਰੇਮ ਦੇ ਗਜ਼ ਨਾਲ ਨਾਪਿਆ ਹੈ:-

"ਯਾਰੜੇ ਦਾ ਸਾਨੂੰ ਸੱਥਰ ਚੰਗਾ, ਭਠ ਖੇੜਿਆਂ ਦਾ ਰਹਿਣਾ।"

ਇਸ ਤੋਂ ਸਿਵਾਇ ਫਾਰਸੀ, ਉਰਦੂ ਅਤੇ ਪੰਜਾਬੀ ਕਵੀਆਂ ਨੇ ਹੀਰ ਰਾਂਝੇ ਦੀ ਵਾਰਤਾ ਲਿਖੀ ਹੈ, ਜਿਸ ਦੀ ਤਫ਼ਸੀਲ ਹੇਠ ਦੇਦਾ ਹਾਂ।

ਇਹ ਹਵਾਲੇ ਯਾਦਗਾਰਿ ਵਾਰਸ ਸਫਾ ੩੩ ਅਤੇ ਓਰੀਐਂਟਲ ਮੈਗਜ਼ੀਨ ਅਗਸਤ ਸੰਨ ੧੯੨੭ ਸਫਾ ੯੧ ਤੋਂ ਲੀਤੇ ਗਏ ਹਨ।

(੧) ਲਾਲਾ ਗੁਰਦਾਸ ਮਲ ਖੜੀ ਸਨਖੜਾ ਨਿਵਾਸੀ ਨੇ ਫਾਰਸੀ
ਵਾਰਤਕ ਬੋਲ ਵਿਚ ਦਾਮੋਦਰ ਦੀ ਰਚਨਾ ਦੇ ਆਧਾਰ

ਤੇ ਲਿਖਿਆ।

ਸੰਨ ੧੧੨੧ ਹਿ:

(੨) ਸ਼ਾਹ ਫਕੀਰੁੱਲਾ 'ਆਫ਼ਰੀਨ' ਲਾਹੌਰੀ ਨੇ ਫ਼ਾਰਸੀ ਨਜ਼ਮ ਵਿਚ

'ਨਾਜ਼ੋ ਨਿਆਜ਼' ਨਾਮ ਹੇਠ ਲਿਖਿਆ।

ਸੰਨ ੧੧੨੩ ਹਿ:

(੩) ਨਵਾਬ ਅਹਿਮਦ ਯਾਰ ਖਾਂ 'ਯਕਤਾ' ਗੁੜਗਾਨਵੀ ਨੇ ਫਾਰਸੀ
ਨਜ਼ਮ ਵਿਚ 'ਮਸਨਵੀ ਯਕਤਾ' ਦੇ ਨਾਮ ਹੇਠ

ਲਿਖਿਆ।

ਸੰਨ ੧੧੪੨ ਹਿ:

(੪) ਮੀਆਂ ਮੀਤਾ ਚਨਾਬੀ ਪੁੁਤ੍ਰ ਹਕੀਮ ਦਰਵੇਸ਼ ਨੇ ਫਾਰਸੀ ਨਜ਼ਮ

ਕੀਤਾ ਤੇ ਨਾਮ 'ਕਿੱਸਾ ਹੀਰ ਵ ਮਾਹੀ' ਰਖਿਆ।

ਸੰਨ ੧੧੧੦ ਹਿ:

(੫) ਇਬਰਤੀ ਅਜ਼ੀਮਾ ਬਾਦੀ ਨੇ ਫਾਰਸੀ ਨਸਰ ਵਿਚ ਸਿਰਾਜ਼ੁੁਲ

ਮੁਹੱਬਤ' ਨਾਮ ਧਰ ਕੇ ਲਿਖਿਆ।

ਸੰਨ ੧੧੫੨ ਹਿ:

(੬) ਲਾਲਾ ਮਨਸਾ ਰਾਮ ਖੁਸ਼ਾਬੀ ਬੀ ਨੇ ਨਜ਼ਮ ਕੀਤਾ।<

ਸੰਨ ੧੧੫੭ ਹਿ:

(੭) ਇਕ ਹੋਰ ਫਾਰਸੀ ਕਵੀ 'ਲਾਇਕ'ਠੇ ਨਜ਼ਮ ਵਿਚ ਲਿਖਿਆ।

ਇਹੋ ਜ਼ਮਾਨਾ

(੮) ਇਕ ਫਾਰਸੀ ਸ਼ਾਇਰ 'ਬਾਕੀ' ਨੇ ਮਸਨਵੀ ਦੇ ਤਰੀਕੇ ਨਾਲ
ਲਿਖਿਆ ਤੇ ਅਰੰਭ ਅਕਬਰ ਪਾਤਸ਼ਾਹ ਦੀ

ਤਾਰੀਫ ਤੋਂ ਕੀਤਾ।

"

(੯) ਲਾਲਾ ਕਨ੍ਹਈਆ ਲਾਲ ਹਿੰਦੀ ਨੇ ਇਸ ਨੂੰ ਨਜ਼ਮ ਕੀਤਾ ਤੇ
ਨਾਂ'ਨਿਗਾਰੀਨ ਨਾਮਾ' ਰਖਿਆ। ਸੰਮਤ ੧੮੮੦ ਬਿ:ਮੁ: ੧੨੩੯ ਹਿ:

(੧੦) ਗੁਲਾਮ ਸਰਵਰ ਨੇ ਫਾਰਸੀ ਵਿਚ ਨਜ਼ਮ ਕੀਤਾ।

ਕਰੀਬਨ ਇਹੋ ਜ਼ਮਾਨਾ


(੧੧) ਮੀਰ ਕਮਰ ਦੀਨ 'ਮਿਨਤ' ਦਿਹਲਵੀ ਨੇ ਕਿੱਸਾ ਹੀਰ ਰਾਂਝਾ

ਲਿਖਿਆ।

ਸੰਨ ੧੧੯੬ ਹਿ:


(੧੨) ਲਾਲਾ ਸੁੰਦਰ ਦਾਸ ਆਰਾਮ ਨੇ ਫਾਰਸੀ ਵਿਚ ਨਜ਼ਮ ਕੀਤਾ