ਪੰਨਾ:ਪੰਥਕ ਪ੍ਰਵਾਨੇ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੦)

ਬੈਠੇ ਡੋਗਰੇ ਨੂੰ ਮੋਢੀ ਕਾਰਿਆਂ ਨੂੰ।
[ ਸ਼ੇਰੇ ਪੰਜਾਬ ਦਾ ਚਲਾਣਾ ]
ਕਿਹਾ ਭਰੇ ਦਰਬਾਰ ਵਿਚ ਪਾਤਸ਼ਾਹ ਨੇ,
ਮੇਰਾ ਕਿਹਾ ਬਜਾਈਂ ਧਿਆਨ ਸਿੰਘਾ।
ਤੈਨੂੰ ਬਾਂਹ ਫੜਾਈ ਮੈਂ ਖੜਕ ਸਿੰਘ ਦੀ,
ਨਾਂ ਨੂੰ ਲਾਜ ਨਾਂ ਲਾਈਂ ਧਿਆਨ ਸਿੰਘਾ।
ਤੂੰ ਵਜ਼ੀਰ ਹੈਂ ਵਾਗ ਹੈ ਹਥ ਤੇਰੇ,
ਸਮਝ ਕਦਮ ਉਠਾਈਂ ਧਿਆਨ ਸਿੰਘਾ।
ਖੂਨ ਡੋਲਕੇ ਰਾਜ ਮੈਂ ਕਾਇਮ ਕੀਤਾ,
ਏਹਦੀ ਸ਼ਾਨ ਚਮਕਾਈਂ ਧਿਆਨ ਸਿੰਘਾ।
ਖੜਗ ਸਿੰਘ ਸਰਦਾਰ ਅਨਜਾਣ ਹਾਲੇ,
ਜਾਵੇ ਭੁਲ ਸਮਝਾਈਂ ਧਿਆਨ ਸਿੰਘਾ।
ਸਿਰਤੇ ਵੈਰੀ ਨੇ ਕੂਕਦੇ ਦਿਨੇ ਰਾਤੀਂ,
ਧੋਖੇ ਵਿਚ ਨਾਂ ਆਈਂ ਧਿਆਨ ਸਿੰਘਾ।
----0----
ਮੈਂ ਹੁਣ ਉਸ ਮੁਹਿੰਮ ਤੇ ਚਲਿਆਂ ਵਾਂ,
ਜਿਥੋਂ ਪਰਤਕੇ ਕਦੇ ਵੀ ਆਵਨਾ ਨਹੀਂ।
ਜਾਂਦੀ ਵਾਰ ਦੀ ਸਿਖਿਆ ਦੇ ਰਿਹਾ ਹਾਂ,
ਫੇਰ ਤੁਸਾਂ ਨੂੰ ਕਿਸੇ ਸਮਝਾਵਨਾ ਨਹੀਂ।
ਮੇਰੀ ਜਗਾ ਹੈਂ ਤੂੰਹੀ ਧਿਆਨ ਸਿੰਘਾ,
ਸਿਰੋਂ ਨੇਕੀਆਂ ਤਾਈਂ ਭੁਲਾਵਨਾ ਨਹੀਂ।
ਬੋਹਲ 'ਹੀਰਿਆਂ' ਦਾ ਲਾਕੇ ਜਾ ਰਿਹਾ ਹਾਂ,
ਸੌ ਰਾਖੀਉਂ ਬਿਨਾਂ ਲੁਟਾਵਨਾ ਨਹੀਂ।