ਪੰਨਾ:ਪੰਥਕ ਪ੍ਰਵਾਨੇ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੭)

ਚੇਤ ਸਿੰਘ ਝਟਕਾ ਦਿਤਾ, ਝਟ ਸੂਤ ਦੁਧਾਰੀ।
ਲਾਹੁਣੋਂ ਪਿਤਾ ਬਚਾ ਲਿਆ,ਪਤ ਕਰ ਇਨਕਾਰੀ।
[ ਤਥਾ ]
ਖੜਕ ਸਿੰਘ ਨੂੰ ਬੰਨਕੇ, ਵਿਚ ਜੇਹਲ ਪੁਚਾਇਆ।
ਇਕਲਵਾਂਜੇ ਰਖਕੇ, ਪਹਿਰਾ ਲਗਵਾਇਆ।
ਮਿੱਠਾ ਮਹੁਰਾ ਘੋਲਕੇ, ਪਾ ਖੰਡ ਪਿਆਇਆ।
ਕੰਕਰ ਪਾਰਾ ਰਸਕਪੂਰ, ਵਿਚ ਖਾਣਿਆਂ ਪਾਇਆ।
ਵੇਖ ਬਰੂ ਰੰਗ ਰਾਜ ਦਾ, ਜੋ ਤੂੰ ਬਦਲਾਇਆ।
ਕੋਈ ਅੰਦਰ ਬਿਨਾਂ ਧਿਆਨ ਸਿੰਘ ਨਾ ਵੜੇ ਸੁਨਾਇਆ।
[ ਨੌਨਿਹਾਲ ਸਿੰਘ ਨੂੰ ਤਿਲਕ ]
ਚਲਦੇ ਰਹਿਨਗੇ ਚੰਮ ਦੇ ਦੰਮ ਮੇਰੇ,
ਕਰ ਡੋਗਰੇ ਚਿਤ ਵਿਚਾਰ ਭਾਈ।
ਪਿਤਾ ਨਾਲੋਂ ਨਖੇੜਕੇ ਪੁਤ ਤਾਈਂ,
ਕੀਤੀ ਗੁਝੀ ਗਦਾਰਾਂ ਨੇ ਮਾਰ ਭਾਈ।
ਰਾਜ ਤਿਲਕ ਦੇ ਤਖਤ ਬਠਾਲ ਦਿਤਾ,
ਖੁਲਾ ਫੁਟ ਦਾ ਬੀਜ ਖਲਾਰ ਭਾਈ।
ਮਹਾਂ ਜਾਲ ਸੀ ਲਾਇਆ ਸ਼ਕਾਰੀਆਂ ਨੇ,
ਫਸ ਗਿਆ ਵਿਚ ਭੋਲਾ ਸ਼ਿਕਾਰ ਭਾਈ।
ਠਾਰਾਂ ਸਾਲ ਦਾ ਸੀ ਨੌਨਿਹਾਲ ਉਦੋਂ,
ਭੋਲੇ ਚਿਤ ਦਾ ਧਨੀ ਤਲਵਾਰ ਦਾ ਸੀ।
ਰਾਜ ਭਾਗ ਦੇ ਵਿਚ ਬੇਫਿਕਰ ਹੋਇਆ,
ਲਿਆ ਪਤਾ ਨਾ ਪਿਤਾ ਦੁਖਿਆਰ ਦਾ ਸੀ।
----0----