ਪੰਨਾ:ਪੰਥਕ ਪ੍ਰਵਾਨੇ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੬)

ਹੋਲੀ ਖੇਡਦੇ ਨੀ ਮਾਰੂ ਥਲਾਂ ਅੰਦਰ।
ਗੋਰੇ ਅਧੇ ਤੇ ਖਾਲਸਾ ਬੀਰ ਦੂਣੇ,
ਪਰ ਗੁਝਾ ਭੇਦ ਜਲੇਬੀ ਦੇ ਵਲਾਂ ਅੰਦਰ।
ਬਰਕਤ ਸਿੰਘ ਸਿੰਘਾਂ ਵਲੋਂ ਗੋਰਿਆਂ ਨੂੰ,
ਭੇਦ ਪੁਜ ਰਹੇ ਨੇ ਪਲਾਂ ਪਲਾਂ ਅੰਦਰ।
ਜਜਾ-ਜੰਗ ਅੰਦਰ ਗਿਣਤੀ ਗੋਰਿਆਂ ਦੀ,
ਪਾਕੇ ਗੋਰਖੇ ਯਾਰਾਂ ਹਜ਼ਾਰ ਬੇਲੀ।
'ਸਰ ਹੈਨਰੀ' ਤੇ 'ਗਲਬਰਟ ਸਾਹਿਬ',
ਹੈਸਨ ਫੌਜਾਂ ਦੇ ਸਿਪਾਹ ਸਲਾਹ ਬੇਲੀ।
ਏਧਰ ਪੰਝੀ ਹਜ਼ਾਰ ਸੀ ਸਿੰਘ ਸਿਦਕ,
ਬਾਈ ਤੋਪਖਾਨੇ ਜ਼ੋਰਦਾਰ ਬੇਲੀ।
ਬਰਕਤ ਸਿੰਘ ਜੇਕਰ ਆਗੂ ਨੇਕ ਹੁੰਦੇ,
ਦੇਂਦੇ ਤੁਖਮ ਅੰਗਰੇਜ਼ ਦਾ ਮਾਰ ਬੇਲੀ।
ਝਝਾ-ਝਪਟ ਕਰ ਕਰ ਸ਼ੇਰਾਂ ਅਣਖੀਆਂ ਨੇ,
ਜਾ ਫਰੰਗੀ ਦੇ ਕੈਂਪ ਉਡਾ ਦਿਤੇ।
ਰਸਦਾਂ ਮੁਕੀਆਂ ਤੇ ਖੁਸੇ ਤੋਪਖਾਨੇ,
ਮੂੰਹ ਫੀਰੋਜ਼ਪੁਰ ਵਲ ਪਰਤਾ ਦਿਤੇ।
ਦਿਲ ਸਿਪਾਹ ਸਲਾਰਾਂ ਦੇ ਟੁਟ ਗਏ,
ਕੰਨੀ ਖਾਲਸੇ ਹਥ ਲੁਵਾ ਦਿਤੇ।
ਬਰਕਤ ਸਿੰਘ ਮੈਦਾਨ ਵਿਚ ਗੋਰਿਆਂ ਦੇ,
ਸਥਰ ਚਰੀ ਦੇ ਵਾਂਗਰ ਵਛਾ ਦਿਤੇ।
ਟੈਂਕਾ-ਟਿਬਿਆਂ ਦੇ ਉਹਲੇ ਹੋ ਹੋਕੇ,
ਗੋਰੇ ਲਗ ਪੈ ਜਾਨ ਬਚਾਨ ਅਪਨੀ।