ਪੰਨਾ:ਪੰਥਕ ਪ੍ਰਵਾਨੇ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੦)

ਦੇਣ ਲਗੇ ਡੰਨ ਸਿੰਘ ਓਹਨੂੰ ਮਨ ਆਈ ਦਾ।
ਛਤੋਂ ਕਰ ਮਘ ਸਿੰਘ ਬੈਠਦੇ ਸੁਚੇਤੇ ਸਾਰੇ,
ਭੰਗੀ ਨੂੰ ਬੁਲਾਕੇ ਓਹਦੇ ਮੁਖ ਵਿਚ ਪਾਈ ਦਾ।
ਪੀਣ ਨੂੰ ਸ਼ਰਾਬ ਮਿਲੇ ਪਾਂਵਦਾ ਅਜ਼ਾਬ ਪਾਪੀ,
ਕੈਹਣ ਬਚੂ ਦਸ ਕਿਵੇਂ ਸਿੰਘਾਂ ਨੂੰ ਮੁਕਾਈ ਦਾ।
ਸੈਹਕ ਸੈਹਕ ਮੋਇਆ ਪਾਪੀ ਏਸੇ ਦੁਖ ਨਾਲ ਅੰਤ,
ਜਗ ਵਿਚ ਛਡ ਗਿਆ ਨਾਮ ਬੁਰਿਆਈ ਦਾ।
ਕੌੜਾ ਮਲ ਸੂਰਮੇਂ ਦੇ ਰਾਜ ਪਰਬੰਧ ਵਿਚ,
ਸ਼ੈਹਰੀ ਪੇਂਡੂ ਰੈਹਣ ਲਗੇ ਨਾਲ ਅਰਮਾਨ ਦੇ।
ਬਰਕਤ ਸਿੰਘਾ ਏਸੇ ਰਾਮ ਰੌਲੇ ਵਿਚ ਖਾਲਸੇ ਨੇ,
ਲੁਟਾਂ ਮਾਰਾਂ ਮਾਰ ਆਕੀ ਸੋਧ ਲੈ ਜਹਾਨ ਦੇ।
[ਵਾਕ ਕਵੀ]
ਜੇਹਲਮ ਦੇ ਤੀਕ ਪਿਛਾ ਕਰ ਸਿੰਘਾਂ ਸੂਰਿਆਂ ਨੇ
ਮਾਲ ਮਤਾ ਸਾਰਾ ਹੈਸੀ ਖੋਹਲਿਆ ਦੁਰਾਨੀ ਦਾ।
ਕਰਾਂ ਨਾ ਪਸ਼ਾਬ ਮੁਖ ਫੇਰਕੇ ਪੰਜਾਬ ਵਲੇ,
ਕੈਂਹਦਾ ਅਬਦਾਲੀ ਮਾਨ ਟੁਟਿਆ ਜਵਾਨੀ ਦਾ।
ਚੁਣ ਚੁਣ ਚੁਗਲਾਂ ਨੂੰ ਮਾਰਿਆ ਪਿੰਡਾਂ ਦੇ ਵਿਚੋਂ,
ਨਿਕਲ ਗਿਆ ਕੰਡਾ ਲਖਪਤ ਦੀ ਸ਼ੈਤਾਨੀ ਦਾ।
ਏਨੇ ਸਮੇਂ ਵਿਚ ਸਿੰਘ ਹੋ ਗਏ ਬਲਵਾਨ ਚੰਗੇ,
ਨਵੇਂ ਸਿਰੇ ਚਾਉ ਚੜ ਗਿਆ ਕੁਰਬਾਨੀ ਦਾ।
ਦੁਧ ਦਹੀਂ ਮਖਣੀ ਖਾ ਮਾਂਦਗੀਆਂ ਕਢ ਲਈਆਂ,
ਕਰ ਲੀਤੇ ਘਾਟੇ ਪੂਰੇ ਛੋਟੇ ਘਲੂਘਾਰੇ ਦੇ।
ਖੰਡੇ ਵਾਲੀ ਪੌਹਲ ਪੀਕੇ ਸਜ ਗਏ ਹਜ਼ਾਰਾਂ ਸਿੰਘ,