ਪੰਨਾ:ਫ਼ਰਾਂਸ ਦੀਆਂ ਰਾਤਾਂ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਲੁ ਕਰਦੇ, ਚਿਚੜਾਂ ਵਾਲੇ ਹਜ਼ਾਰਾਂ ਕੁੱਤੇ ਮੌਜੂਦ ਹਨ, ਜਿਨ੍ਹਾਂ ਦੇ ਸਰੀਰ ਦੀਆਂ ਭਿਣ ਭਿਣ ਕਰਦੀਆਂ ਮੱਖੀਆਂ ਸਾਡੀ ਖੁਰਾਕ ਉਪਰ ਬੈਠ ਕੇ ਹੈਜ਼ਾ, ਮੋਹਕਾ, ਤਾਪ, ਦਮਾ ਅਤੇ ਤਪਦਿਕ ਤਕ ਵਾਲੀਆਂ ਬੀਮਾਰੀਆਂ ਪੈਦਾ ਕਰਦੇ ਹਨ । ਸਾਡੇ ਦੇਸ਼ ਦੇ ਧਰਮੀਆਂ ਦੇ ਘਰਾਂ ਵਿਚ ਆਪਣੇ ਮਾਸੂਮ ਬਚ ਤਾਂ ਸਵੇਰ ਦੇ ਨਾਸ਼ਤੇ ਲਈ ਤਰਸਦੇ ਰਹਿਣ, ਪਰ ਅਸੀਂ ਕੁਤਿਆਂ ਨੂੰ ਰੋਟੀਆਂ ਤੇ ਕਰੋੜਿਆਂ ਦੀਆਂ ਖੁੱਡਾਂ ਉਪਰ ਚਾਵਲ ਤੇ ਆਟਾ ਪਾਣਾ ਮਹਾਤਮ ਖਿਆਲ ਕਰਦੇ ਹਾਂ । ਪਰ ਫਰਾਂਸ ਵਾਲੇ ਕਿਸੇ ਲਾਵਾਰਸ' ਤਕਲੀਫ਼ ਦੇਣ ਵਾਲੇ ਜਾਨਵਰ ਜਾਂ ਘਟੀਆ ਨਸਲ ਦੇ ਹੈਵਾਨਾਂ ਨੂੰ ਜੀਵਦਾ ਨਹੀਂ ਰਹਿਣ ਦਿੰਦੇ ।

ਪਰ ਜਦੋਂ ਮੌਤ ਅਚਣਚੇਤ ਹੀ ਆ ਜਾਵੇ ਅਤੇ ਕੁਝ ਵੀ ਸੋਚਣ ਨਾ ਦਵੇ, ਜਿਵੇਂ ਤੀਜੇ ਕੁ ਦਿਨ ਹੋਇਆ, ਜਰਮਨੀ ਦੇ ਹਵਾਈ ਜਹਾਜ਼ ਆਏ, ਸਾਰੇ ਲੁਕ-ਛਿਪ ਗਏ । ਜਹਾਜ਼ ਥੀ ਇਕ ਬੰਬ ਸਿਧਾ ਉਸ ਖਾਈ ਵਿਚ ਆਣ ਡਿਗਾ ਜਿਥੇ ਤਿੰਨ ਰਾਜਪੂਤ ਸਨ, ਜਿਸ ਦੇ ਐਨ ਉਪਰ ਬੰਬ ਡਿਗਾ ਉਸ ਵਿਚਾਰੇ ਦੀਆਂ ਲਤਾਂ ਕਿਸੇ ਦਰਖ਼ਤ ਉਪਰ, ਸਿਰ ਕਿਸੇ ਦਰਖ਼ਤ ਉਪਰ, ਧੜ ਕਿਧਰ, ਪੇਟ ਕਿਧਰੇ ਤੇ ਪੈਰ ਕਿਧਰੇ, ਵਿਚਾਰੇ ਦੀ ਬੋਟੀ ਮੀਲਾਂ ਵਿਚ ਵੰਡੀ ਗਈ । ਇਹ ਇਕ ਰਾਜਪੂਤ ਸੀ, ਵਿਚਾਰੇ ਦੀ ਕਬਰ ਵੀ ਕਿਸੇ ਨੇ ਇਕ ਥਾਂ ਨਾ ਬਣਾਈ ਜਿਥੇ ਜੇਹੜਾ ਹਿਸਾ ਸਰੀਰ ਦਾ ਡਿਗਾ, ਉਥੇ ਹੀ ਮਿਟੀ ਵਿਚ ਹਜ਼ਮ ਕਰਨ ਲਈ ਧਰਤੀ ਮਾਤਾ ਦੀ ਗੋਦ ਵਿਚ ਸਾਂਭ ਦਿਤਾ ਗਿਆ । ਬੁਟ ਦਾ ਇਕ ਪੈਰ ਕਿਤਨੇ ਦਿਨਾਂ ਤਕ ਦਰਖ਼ਤ ਦੀ ਟੀਸੀ ਉਪਰ ਟੰਗਿਆ ਹੋਇਆ ਉਸ ਦੀ ਅਚਰਜ ਮੌਤ ਦੀ ਯਾਦ ਕਰਾਉਂ ਦਾ ਰਿਹਾ । ਆਉਂਦੇ ਜਾਂਦੇ ਸਭੋ ਹਸਦੇ ਤੇ ਖਿਲੀਆਂ ਮਾਰਦੇ ॥

ਦੁਪਹਿਰ ਦੀ ਛੁੱਟੀ ਵੇਲੇ ਦੋ ਢਾਈ ਘੰਟੇ ਖੂਬ ਮੌਜ ਬਣਦੀ, ਵੰਨ-ਸੁਵੰਨੀਆਂ ਰੋਟੀਆਂ ਖਾਧੀਆਂ ਜਾਂਦੀਆਂ, ਅਸਟ੍ਰੇਲੀਆ, ਕਨੇਡੀਅਨ ਅਤੇ ਅੰਗਰੇਜ਼ ਸਾਡੇ ਪਰਾਉਂਠੇ ਤੇ ਕੜਾਹ, ਬੜੀ ਪਸੰਨਤਾ ਨਾਲ ਛਕਦੇ। ਇਕ ਸਕਾਚ-ਸਕਾਟਲੈਂਡ ਦੇ ਰਹਿਣ ਵਾਲਾ ਮੇਜਰ (ਘਾਘਰਾ ਪਲਟਣ ਦਾ ਅਫਸਰ) ਪਰਾਉਂਠਿਆਂ ਦੀ ਸਿਫ਼ਤ ਸੁਣਕੇ ਆ ਗਿਆ, ਪਰਾਉਂਠਾ ਤੇ ਕੜਾਹ ਖਾ ਕੇ ਬੜਾ ਪਸੰਨ ਹੋਇਆ । ਅਖੀਰ ਸਾਹਮਣੇ ਬੈਠ

'

-੧੧੮