ਪੰਨਾ:ਫ਼ਰਾਂਸ ਦੀਆਂ ਰਾਤਾਂ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋਵੇਂ ਹੀ ਘਰ ਵਲ ਨੂੰ ਤੁਰ ਗਈਆਂ |

• ਉਨ੍ਹਾਂ ਦੇ ਜਾਣ ਮਗਰੋਂ ਸਾਡੀ ਚਾਰ ਕੌਂਸਲ ਨੇ ਫ਼ਤਵਾ ਦਿਤਾ ਕਿ ਫਰਾਂਸ ਵਿਚ ਰਹਿਕੇ ਇਤਨਾ ਸਖ਼ਤ ਪਹਜ਼ ਬੜਾ ਕਠਨ ਅਤੇ ਔਖਾ ਹੈ । ਸਾਰੀਆਂ ਚੀਜ਼ਾਂ ਤਿਆਰ ਹੋ ਚੁਕੀਆਂ ਸਨ । ਚਲੇ ਦੀ ਅੱਗ ਬੁਝਾਈ ਗਈ ਅਤੇ ਸਾਰੀਆਂ ਚੀਜ਼ਾਂ ਚੁੱਕ ਕੇ ਅਸੀਂ ਵੀ ਉਸ ਮੇਜ਼ ਉਪਰ ਜਾਂ ਬੈਠੇ, ਜਿਥੇ ਯੂਸਫ, ਗੋਜਲੀ; ਜੁਲਅਨ ਅਤੇ ਉਹਨਾਂ ਦੀ ਮਾਂ ਬੈਠੇ ਰਾਤ ਦੀ ਰੋਟੀ ਦਾ ਅਨੰਦ ਲੈ ਰਹੇ ਸਨ | ਸ਼ਰਬੇ ਦਾ ਧੂੰਆਂ ‘ਸਾਰੇ ਕਮਰੇ ਵਿਚ ਫੈਲ ਰਿਹਾ ਸੀ, 'ਗੋਜ਼ਨ ਨੇ ਪੂੜੀਆਂ, ਆਲੂ, ਕੜਾਹ ਪ੍ਰਸ਼ਾਦ, ਚੀਨੀ ਦੀਆਂ ਪਲੇਟਾਂ ਵਿਚ ਪਾਕੇ ਵਰਤਾਏ । ਅੱਜ ਪਹਿਲੀ ਵਾਰੀ ਫਰਾਂਸ ਵਿਚ ਪੁਜਿਆ ਪੈਂਤੀ ਦਿਨਾਂ ਮਗਰੋਂ ਅਸਾਂ ਅਨੰਦ ਮਈ ਭੋਜਨ ਛਕਿਆ । ਫਿਰ ਕੀ ਸੀ ਇਸ ਦਿਨ ਥਾਂ ਬਾਅਦ ਹਰ ਰੋਜ਼ “ਹਮ-ਨਿਵਾਲਾਂ ਤੇ ਹਮ-ਪਿਆਲਾ। ਉਹਨਾਂ ਦੇ ਘਰਾਂ ਵਿਚ ਹੀ ਉਹਨਾਂ ਹੀ ਪਲੇਟਾਂ ਤੇ ਭਾਂਡਿਆਂ ਵਿਚ ਅਖੀਰ ਉਹਨਾਂ ਦੀਆਂ ਪਕੀਆਂ ਹੋਈਆਂ ਚੀਜ਼ਾਂ ਵੀ ਛਕਣੀਆਂ ਛਕਾਣੀਆਂ ਅਰੰਭ ਦਿਤੀਆਂ । 'ਸਾਰੇ ਫਰਾਂਸ ਵਿਚ ਗ਼ਜ਼ਲੀ ਮੇਰੀ ਪਹਿਲੀ ਸਹੇਲੀ ਸੀ । ਕਈ ਵਾਰੀ ਚਿਠੀਆਂ ਆਉਂਦੀਆਂ ਜਾਂਦੀਆਂ ਰਹੀਆਂ, ਗੋਜ਼ਲੀ ਬੜੇ ਪ੍ਰੇਮ ਵਾਲੀ, | ਪਵਿਤ ਸੁਚੇ ਹਿਰਦੇ ਦੀ ਮਾਲਕ, ਸੁੰਦਰ, ਰੰਗੀਲੀ, ਹਸਮੁਖ, ਚੁਲ-ਬੁਲੀ ਕਦ ਵੀ ਨਾ ਥੱਕਣ ਤੇ ਅਕਣ ਵਾਲਾ ਨੌਜਵਾਨ ਕੁੜੀ ਹੈਸੀ । ਜਦੋਂ ( ਮੈਂ ਚਾਰ ਮਹੀਨੇ ਮਗਰੋਂ ‘ਬੈਤੂਨ’ ਦੇ ਮੋਰਚੇ ਬੀ ਮੁੜਿਆ, ਤਾਂ ਆਉਂਦੀ 'ਵਾਰੀ ਐਤਵਾਰ ਦੀ ਛੁੱਟੀ ਲੈਕੇ ਇਕ ਰਾਤ ਇਨਾਂ ਦੇ ਘਰ ਆਰਾਮ ਕੀਤਾ। ਉਸ ਦਿਨ ਇਸ ਦਾ ਵਿਚਕਾਰਲਾ ਭਰਾ-ਜਿਹੜਾ ਤੋਪਖਾਨੇ ਵਿਚ ਨਕਰ ਸੀ-ਦਸੇ ਦਿਨਾਂ ਦੀ ਛੋਟੀ ਘਰ ਆਇਆ ਹੋਇਆ ਸੀ । ਇਸ ਮੁਲਾਕਾਤ ਮਗਰੋਂ ਕਈ ਵਾਰੀ ਯੂ, ਸਰੀਨ ਦੀਆਂ ਵੀ ਚਿਠੀਆਂ ਆਉਂਦੀਆਂ ਰਹੀਆਂ । ਮੈਨੂੰ ਕਈ ਵਾਰੀ ਹੁਣ ਵੀ ਗੈਜ਼ਲੀ ਉੱਤੇ ਆਉਂਦੀ ਹੈ, ਛੂਤ ਛਾਤ ਦੇ ਭਰਮ ਵਿਚੋਂ ਆਜ਼ਾਦੀ ਦਿਵਾਉਣ ਵਾਲੀ ਮੇਰੀ ਗ਼ਜ਼ਲੀ !

-੫੬