ਪੰਨਾ:ਬੇਸਿਕ ਸਿਖਿਆ ਕੀ ਹੈ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਜੂਕੇਸ਼ਨਲ ਮਾਸਿਕ ਦਿੱਲੀ।

'ਓਰੀਐਂਟ ਲੌਂਗਮੈਨ ਲਿਮਟਿਡ ਦੀ ਘੜੀ ਸਕੀਮ ਅਨੁਸਾਰ ਬੇਸਿਕ ਸਿਖਿਆ ਮਾਲਾਂ ਦੇ ਅੰਦਰੋਂ ਨਿਕਲਣ ਵਾਲਾ ਇਹ ਪਹਿਲਾ ਪ੍ਰਕਾਸ਼ਨ ਹੈ। ਬੇਸਿਕ ਸਿਖਿਆ ਸਕੀਮ ਦੇ ਮੁਢਲੇ ਸਿਧਾਂਤਾਂ ਨੂੰ ਭਲੀ ਪ੍ਰਕਾਰ ਜਾਣਨ ਵਾਲੇ ਪਾਠਕਾਂ ਦੇ ਲਈ ਭੂਮਿਕਾ ਦੇ ਰੂਪ ਵਿਚ ਉਸ ਦੀ ਉਪਯੋਗਤਾ ਵਿਸ਼ੇਸ਼ ਮਹਾਨਤਾ ਦੀ ਹੋਵੇਗੀ।"

"ਸ਼ੁਰੂ ਵਿਚ ਸ਼ੀ ਭਾਟੀਆ ਜੀ ਨੇ ਦੱਸਿਆ ਹੈ ਸਿੱਖਿਆ ਕਿਸ ਰੂਪ ਵਿਚ ਉਪਜਾਊ ਕਾਰਜ ਦੁਆਰਾ ਸੰਪਨ ਹੋਵੇ। ਇਹ ਵਿਚਾਰ ਕਿਸ ਪ੍ਰਕਾਰ ਮਹਾਤਮਾ ਗਾਂਧੀ ਦੇ ਮਨ ਵਿਚ ਉਠਿਆ ਅਤੇ ਕਿਵੇਂ ਸੰਨ 1938 ਈ: ਵਿਚ ਡਾ: ਜ਼ਾਕਰ ਹੁਸੈਨ ਕਮੇਟੀ ਪਿਛੋਂ ਇਸ ਸਕੀਮ ਵਿਚ ਵਿਕਾਸ ਹੋਇਆ। ਇਸ ਦੇ ਪਿਛੋਂ ਲੇਖਕ ਇਸ ਪ੍ਰਣਾਲੀ ਦੇ ਕੁਝ ਵਿਸ਼ੇਸ਼ ਗੁਣਾਂ ਦੀ ਵਿਆਖਿਆ ਕਰਦਾ ਹੈ। "ਬੇਸਿਕ ਸਿਖਿਆ ਵਿਚ ਅਧਿਆਪਕ ਤੇ ਛਾਤਰ ਦੋਹਾਂ ਨੂੰ ਆਪਣੇ ਕੰਮ ਦੀ ਯੋਜਨਾ ਬਣਾਨ ਦੀ ਅਧਿਕ ਆਜ਼ਾਦੀ ਰਹਿੰਦੀ ਹੈ ਤੇ ਬਾਲਕਾਂ ਵਿਚ ਹਸਤ ਸ਼ਾਸਤ (ਹਥਾਂ ਦੀ) ਮਿਹਨਤ ਦੇ ਪ੍ਰਤੀ ਸਰਧਾ ਉਤਪੰਨ ਹੋ ਜਾਂਦੀ ਹੈ ਇਨ੍ਹਾਂ ਸਕੂਲਾਂ ਨਾਲ ਖਿਚੇ ਜਾਣ ਵਾਲੇ ਬਾਲਕਾਂ ਦੇ ਪਿੰਡ ਤੇ ਲੋਕ ਸਮਾਜ ਦੇ ਕਲਿਆਣ ਅਤੇ ਸੁਧਾਰ ਭੀ ਬੈਸਿਕ ਸਕੂਲਾਂ ਦੇ ਅੰਦਰ ਆਉਂਦੇ ਹਨ ਤਥਾ ਦੋਵੇਂ ਅਧਿਆਪਕ ਅਤੇ ਛਾਤਰ ਸਰਵਉਦੈ ਅਤੇ ਸਰਵ ਜਨਕ ਉਨਤੀ ਦੇ ਲਈ ਜਤਨ ਸ਼ੀਲ ਰਹਿੰਦੇ ਹਨ