ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/274

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਦ ਵਰ੍ਹੇ ਵਿਚ ਬਾਰਾਂ ਚੜ੍ਹਦੇ
ਹਰ ਦਮ ਚੜ੍ਹਦੇ ਤਾਰੇ
ਅੱੱਗੇ ਦੋਸਤੀ ਹਸ ਹਸ ਲਾਵੇਂ
ਹੁਣ ਕਿਉਂ ਲਾਵੇਂ ਲਾਰੇ
ਸਬਰ ਗ਼ਰੀਬਾਂ ਦਾ-
ਤੈਨੂੰ ਪਟ੍ਹੋਲਿਆ ਮਾਰੇ

ਚੰਨ ਤਾਂ ਛੁਪਿਆ ਬੱਦਲੀਂਂ ਸਈਓ

ਤਾਰਾ ਟਾਵਾਂ ਟਾਵਾਂ
ਖਲਕਤ ਸੌਂ ਗਈ ਗਹਿਰੀ ਨੀਂਦੇ
ਮੈਂ ਮਿਲਣ ਮਾਹੀ ਨੂੰ ਜਾਵਾਂ
ਰਾਤ ਬੀਤ ਗਈ ਹੋ ਗਿਆ ਤੜਕਾ
ਕੂਹਣੀ ਮਾਰ ਜਗਾਵਾਂ
ਛੱਡ ਦੇ ਬਾਂਹ ਮਿੱਤਰਾ-
ਰਾਤ ਪਈ ਤੇ ਫੇਰ ਆਵਾਂ

ਤਾਇਆ ਤਾਇਆ ਤਾਇਆ

ਕੁੱਤੀਆਂ ਭੌਂਂਕਦੀਆਂ
ਜਦ ਯਾਰ ਬਨੇਰੇ ਆਇਆ
ਕੁੱਤੀਓ ਨਾ ਭੌਂਂਕੋ
ਅਸੀਂ ਅਪਣਾ ਮਾਲ਼ ਜਗਾਇਆ
ਟੁੱਟ ਜਾਣੇ ਰਾਜਾਂ ਨੇ
ਮੇਰੀ ਹਿੱਕ ਤੇ ਚੁਬਾਰਾ ਪਾਇਆ
ਚੀਨੇ ਕਬੂਤਰ ਨੇ
ਮੇਰੀ ਗੁੱਤ ਤੇ ਆਹਲਣਾ ਪਾਇਆ
ਚੁਬਾਰੇ ਵਿਚ ਮੈਂ ਵਸਦੀ
ਕਿਸੇ ਭੇਤੀ ਨੇ ਰੋੜ ਚਲਾਇਆ
ਪਿੰਡ ਵਿਚ ਇਕ ਜੁਗਤੀ-
ਸਾਰਾ ਪਿੰਡ ਜੁਗਤੀ ਕਹਾਇਆ

272- ਬੋਲੀਆਂ ਦਾ ਪਾਵਾਂ ਬੰਗਲਾ