ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਸ਼ਰੀਹ ਹੈ। ਕੋਈ ਖ਼ਾਸ ਨਜ਼ਮ ਕਿਉਂ ਲਿਖੀ ਗਈ, ਏਸ ਦਾ ਉੱਤੂ ਹਰ ਨਜ਼ਮ ਦੇ ਨਾਲ ਲਗਿਆਂ ਸਫਿਆਂ ਵਿਚ ਹੈ। ਖ਼ਿਆਲ ਹਰ ਚੀਜ਼ ਦੀ ਬੁਨਿਆਦ ਹੁੰਦੇ ਨੇ, ਚਾਹੇ ਕਵਿਤਾ ਹੋਵੇ, ਬੁਤ ਹੋਵੇ, ਤਸਵੀਰ ਹੋਵੇ ਜਾਂ ਸੰਗੀਤ-ਕੋਈ ਰਸਿਕ ਗੁਣ ਹੋਵੇ। ਇਹਨਾਂ ਖ਼ਿਆਲਾਂ ਦਾ ਵਰਨਨ ਕਵਿਤਾ ਨੂੰ ਵਧੇਰੇ ਚਾਨਣੇ ਵਿਚ ਲੈ ਆਉਂਦਾ ਹੈ ਤੇ ਅਸੀਂ ਆਸਾਨੀ ਨਾਲ ਕਵੀ ਦੇ ਨਾਲ ਨਾਲ ਚੱਲ ਕੇ ਉਸਨੂੰ ਸਮਝ ਸਕਦੇ ਹਾਂ ਤੇ ਉਸਦੀਆਂ ਚੀਜ਼ਾਂ ਸਾਨੂੰ ਬੇਤੁਕੀਆਂ ਨਹੀਂ ਲਗਦੀਆਂ।

ਏਸਤਰਾਂ ਦੋ ਸੂਰਤਾਂ ਸਾਡੇ ਸਾਮ੍ਹਣੇ ਹੁੰਦੀਆਂ ਹਨ। ਦਿਲ ਕਰੇ ਤੇ ਕਿਸੇ ਵੇਲੇ ਅਸੀ ਸਿਰਫ਼ ਕਵਿਤਾ ਪੜ੍ਹ ਸਕਦੇ ਹਾਂ ਕੋਈ ਬੰਦਸ਼ ਨਹੀਂ ਕਿ ਨਾਲ ਨਾਲ 'ਪਰਦੇ ਪਿੱਛੇ' ਹੋਈ ਘਟਨਾਂ ਵੀ ਜਾਂਚੀਏ। ਕਵੀ ਦੇ ਨਾਲ ਨਾਲ ਉੱਡੀਏ ਤੇ ਉਸਦੇ ਨਾਲ ਹੀ ਥੱਲੇ ਉਤਰੀਏ। ਜਿੱਥੇ ਜਿੱਥੇ ਓਹ ਜਾਂਦਾ ਹੈ, ਉੱਥੇ ਉੱਥੇ ਉਸਦੇ ਨਾਲ ਨਾਲ ਜਾਵੀਏ। ਨਿਰੀ ਕਵਿਤਾ ਪੜ੍ਹ ਕੇ ਸਵਾਦ ਲੈ ਸਕਦੇ ਹਾਂ ਪਰ ਹਾਂ ਜੇ ਵਧੇਰੇ ਰਸ ਮਾਣਨਾ ਹੋਵੇ ਤੇ ਵਕਤ ਵੀ ਸਾਥ ਦੇਵੇ ਤੇ ਨਵੇਕਲਾ ਵੀ ਹੋਵੇ ਤੇ ਮਨ ਵਿਚ ਕੋਈ ਲੰਮੇ ਚੌੜੇ ਸੰਕਲਪ ਵੀ ਨਾਂ ਹੋਣ ਤਾਂ ਕਵਿਤਾ ਦੇ ਨਾਲ ਨਾਲ ਉਹਨਾਂ ਪਾਣੀਆਂ ਵਿਚ ਚੁਭੀ ਮਾਰਨ ਦਾ ਵੀ ਅਨੰਦ ਆ ਸਕਦਾ ਹੈ ਜਿਨ੍ਹਾਂ ਵਿਚੋਂ ਮੈਨੂੰ ਕਦੀ ਕਦੀ ਇਹ ਕਵਿਤਾਵਾਂ ਲੱਭਦੀਆਂ ਰਹੀਆਂ ਹਨ। ਇਹ ਅਖ਼ਤਿਆਰ ਪੜ੍ਹਨ ਵਾਲਿਆਂ ਦਾ ਹੈ ਕਿ ਪਹਿਲੇ ਪਰਦੇ ਪਿੱਛੇ ਜਾਣ ਤੇ ਪ੍ਰਤਖ ਨੂੰ ਬਾਅਦ ਵਿਚ ਵੇਖਨ ਜਾਂ ਪ੍ਰਤਖ ਨੂੰ ਇਕ ਵੇਰ ਵੇਖ ਕੇ ਫੇਰ ਪਰਦੇ ਪਿੱਛੇ ਜਾਣ। ਇਕ ਚੀਜ਼ ਦੂਜੀ ਨੂੰ ਪ੍ਰਫੁਲਤ ਕਰਦੀ ਹੈ, ਕੋਈ ਕਾਟ ਨਹੀਂ ਕਰਦੀ।

ਕੁਛ ਸਤਰਾਂ ਮੇਰੀ ਇਕ ਨਜ਼ਮ ਬਾਬਤ
ਕਿਵੇਂ ਮੌਲਦੀ ਹਸਤੀ ਮੇਰੀ?

੨੫