ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਣ ਖੇਡ ਵਿੱਚ ਸ਼ਾਮਲ ਹੋਈ । ਨਸਦਿਆਂ, ਹਫਦਿਆਂ, ਕਈ ਵੇਰ ਸਾਥੀ ਬਦਲਦਿਆਂ, ਵਾਰੀ ਵਟਾਂਦਿਆਂ ਨਿਖਲੀਊਧਵ ਨੇ ਕਾਤੂਸ਼ਾ ਨੂੰ ਛੋਹ ਲਿਆ ਸੀ, ਤੇ ਇਕ ਵਾਰੀ ਓਹ ਓਹਦੀ ਖੇਡ ਵਿੱਚ ਸਾਥਨ ਵੀ ਆਣ ਹੋਈ ਸੀ । ਓਸ ਵੇਲੇ ਤਕ ਕਾਤੂਸ਼ਾ ਦੀਆਂ ਅੱਖਾਂ ਤੇ ਨਿਗਾਹਾਂ ਓਹਨੂੰ ਚੰਗੀਆਂ ਲਗਦੀਆਂ ਸਨ, ਪਰ ਇਸ ਥੀਂ ਵਧ ਕਿਸੀ ਹੋਰ ਨਜੀਕੀ ਤਅੱਲਕ ਦਾ ਖਿਆਲ ਮਾਤਰ ਤਕ ਓਹਨੂੰ ਨਹੀਂ ਸੀ ਫੁਰਿਆ ।

ਇਨ੍ਹਾਂ ਦੋਹਾਂ ਨੂੰ ਫੜਨਾ ਨਾਮੁਮਕਿਨ ਹੈ, ਜਦ ਤਕ ਇਹ ਆਪ ਠੇਡਾ ਖਾ ਕੇ ਆਪ ਹੀ ਆਪੇ ਨੂੰ ਨ ਫੜਾਉਣ," ਇਉਂ ਓਹ ਖੁਸ਼ ਮਿਜ਼ਾਜ ਨੌਜਵਾਨ ਆਰਟਿਸਟ ਬੋਲਿਆ ਜਿਹੜਾ ਆਪਣੀਆਂ ਛੋਟੀਆਂ ਪਰ ਪੀਡੀਆਂ ਟੰਗਾਂ ਨਾਲ ਬੜਾ ਹੀ ਤੇਜ਼ ਦੌੜ ਸੱਕਦਾ ਸੀ ।

"ਤੂੰ ! ਤੇ ਸਾਨੂੰ ਫੜ ਨ ਸਕੇਂ !" ਕਾਤੂਸ਼ਾ ਨੇ ਕਹਿਆ ।

"ਇਕ, ਦੋ, ਤਿੰਨ," ਤੇ ਆਰਟਿਸਟ ਨੇ ਤਾੜੀ ਵਜਾਈ ।

ਕਾਤੂਸ਼ਾ ਨੇ ਆਪਣਾ ਹਾਸਾ ਮਸੀਂ ਹਾਲ ਰੋਕਿਆ, ਆਰਟਿਸਟ ਦੇ ਕੰਡ ਪਿੱਛੇ ਖੜੀ ਨੇ ਨਿਖਲੀਊਧਵ ਨਾਲ ਆਪਣੀ ਥਾਂ ਵਟਾ ਲਈ ਤੇ ਓਹਦੇ ਵੱਡੇ ਚੌੜੇ ਹੱਥ ਨੂੰ ਆਪਣੇ ਨਿੱਕੇ ਤੇ ਖੌਹਰੇ ਹੱਥ ਨਾਲ ਇਕ ਦਬ ਜੇਹੀ ਦੇ ਕੇ ਖੱਬੇ ਵਲ ਨੱਸ ਤੁਰੀ । ਓਹਦਾ ਮਾਯਾ ਨਾਲ ਅਕੜਿਆ੧੨੮