ਇਹ ਨਹੀਂ ਕਿ ਕਾਤੂਸ਼ਾ ਨੂੰ ਵੇਖ ਕੇ ਹੀ ਨਿਖਲੀਊਧਵ ਦੀ ਇਹ ਹਾਲਤ ਹੁੰਦੀ ਸੀ । ਨਿਰਾ ਇਹ ਚਿਤਵਨਾ ਹੀ ਕਿ "ਕਾਤੂਸ਼ਾ ਹੈ" ਕਿਧਰੇ ਹੈ, ਤੇ ਕਾਤੂਸ਼ਾ ਲਈ ਇਹ ਕਿ "ਨਿਖਲੀਊਧਵ ਹੈ" ਕਿਧਰੇ ਹੈ, ਓਹੋ ਅਸਰ ਦੋਹਾਂ ਲਈ ਪੈਦਾ ਕਰ ਦਿੰਦਾ ਸੀ ।
ਕਿਸੀ ਹੋਰੀ ਫੇਰੀ ਦੀ ਹਾਲਤ ਵਿੱਚ, ਜੇ ਓਹਦੀ ਮਾਂ ਕੋਈ ਤਬੀਅਤ ਨੂੰ ਖਰਾਬ ਕਰਨ ਵਾਲਾ ਖਤ ਆਇਆ ਹੋਵੇ, ਯਾ ਆਪਣੇ ਲੇਖ ਦਾ ਕੋਈ ਹਿੱਸਾ ਤਸੱਲੀਬਖਸ਼ ਤਰਾਂ ਲਿਖ ਨ ਸਕਿਆ ਹੋਵੇ, ਯਾ ਕਿਸੀ ਵੇਲੇ ਓਹ ਅਕਾਰਨ ਹੀ ਦਿਲਗੀਰੀ ਵਿਚ ਜਾ ਪਇਆ ਹੋਵੇ, ਜਿਸ ਲਈ ਓਹ ਕੁਝ ਕਹਿ ਨਹੀਂ ਸੱਕਦਾ ਕਿ ਕਿਉਂ ਆਈ ਹੈ, ਕਿਉਂਕਿ ਇਹੋ ਜੇਹੀਆਂ ਦਿਲਗੀਰੀਆਂ ਨੌਜਵਾਨਾਂ ਨੂੰ ਅਚਨਚੇਤ ਆ ਹੀ ਵੱਜਦੀਆਂ ਹਨਕਾਤੂਸ਼ਾ ਨੂੰ ਯਾਦ ਕਰਨਾਂ ਹੀ ਕਾਫੀ ਸੀ । ਸਭ ਉਦਾਸੀਆਂ ਦੂਰ ਹੋ ਜਾਂਦੀਆਂ ਸਨ, ਸਭ ਗ਼ਮਗੀਨੀਆਂ ਕਾਫੂਰ ਹੋ ਜਾਂਦੀਆਂ ਸਨ ਤੇ ਯਕੀਨ ਸੀ ਕਿ ਹੁਣੇ ਓਹਨੂੰ ਮਿਲਾਂਗੇ ਤੇ ਸਭ ਗ਼ਮ ਗ਼ਲਤ ਹੋ ਜਾਣਗੇ।
ਕਾਤੂਸ਼ਾ ਨੂੰ ਘਰ ਦਾ ਕੰਮ ਕਾਜ ਬਹੁਤ ਰਹਿੰਦਾ ਹੁੰਦਾ ਸੀ, ਪਰ ਫਿਰ ਵੀ ਉਹ ਆਪਣੇ ਪੜ੍ਹਨ ਦਾ ਵਕਤ ਕੱਢ ਲੈਂਦੀ ਸੀ ਤੇ ਨਿਖਲੀਊਧਵ ਨੇ ਓਹਨੂੰ ਦੋਸਤਯਵਸਕੀ ਤੇ ਤੁਰਗੇਨੇਵ ਦੀਆਂ ਕਿਤਾਬਾਂ ਦਿਤੀਆਂ੧੩੨