ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤੇ ਓਸ ਜਿਮੀਂਦਾਰ ਦੀ ਵਹੁਟੀ ਦੇ ਐਨ ਪਿਛੇ ਖੜੀਆਂ ਸਨ,ਮੈਤਰੀਨਾ ਪਾਵਲੋਵਨਾ ਆਪਣੀ ਲਾਈਲਕ ਰੰਗ ਦੀ ਪੋਸ਼ਾਕ ਵਿਚ, ਉੱਪਰ ਸੰਜਾਫ ਵਾਲੀ ਸ਼ਾਲ ਸੁਟੀ ਹੋਈ ਤੇ ਨਾਲ ਓਹਦੇ ਕਾਤੂਸ਼ਾ ਆਪਣੇ ਦੁਧ ਚਿਟੇ ਬਸਤਰ ਪਾਏ, ਓਹ ਛੁੰਗੀ ਹੋਈ ਕਮੀਜ਼, ਤੇ ਨੀਲੇ ਰੰਗ ਦਾ ਗਲ-ਦੁਪੱਟਾ ਤੇ ਕਾਲੇ ਕੇਸਾਂ ਵਿਚ ਸੁਰਖ ਫ਼ੀਤਾ ।
ਸਭ ਕੁਛ ਓਥੇ ਮੇਲੇ ਦੀਆਂ ਰੰਗ ਰਲੀਆਂ ਦੇ ਸੁਹਜ ਵਿਚ ਸੀ, ਸਭ ਤੋਂ ਸਾਵਧਾਨ, ਖੁਸ਼ ਤੇ ਸੋਹਣੇ,ਕਾਤੂਸ਼ਾ ਲਗ ਰਹੀ ਸੀ, ਆਪਣੇ ਚਿੱਟੇ ਬਸਤਰਾਂ ਵਿਚ, ਓਸ ਨੀਲੇ ਗਲ-ਦੁਪੱਟੇ ਵਿਚ ਤੇ ਓਸ ਲਾਲ ਫੀਤੇ ਦੀ ਸੁਹਜ ਵਿੱਚ ਤੇ ਭਗਤੀ ਦੀ ਆਈ ਖੁਸ਼ੀ ਨਾਲ ਉਹਦੇ ਨੈਨ ਨੂਰਾਨੀ ਹੋ ਰਹੇ ਸਨ ।
ਨਿਖਲੀਊਧਵ ਜਾਣਦਾ ਸੀ, ਕਿ ਬਿਨਾਂ ਓਸ ਵਲ੧੬੨