ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/272

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਹਿਤ ਹੋਇਆ ਹੋਇਆ ਗੱਲਾਂ ਕਰ ਰਹਿਆ ਹੈ) ਤੇ ਫੋਰਮੈਨ ਆਪਣੀ ਰਾਏ ਤੇ ਹੀ ਅੜੀ ਜਾ ਰਹਿਆ ਹੈ ਤੇ ਸਭ ਉਸ ਵਿਚਾਰੀ ਨੂੰ ਦੋਸੀ ਕਰਨ ਵਲ ਝੁਕ ਰਹੇ ਹਨ, ਓਹਦਾ ਦਿਲ ਕਰਦਾ ਸੀ ਕਿ ਉਹ ਆਪਣੀ ਰਾਏ ਪ੍ਰਗਟ ਕਰੇ, ਪਰ ਨਾਲੇ ਹੀ ਓਹਨੂੰ ਡਰ ਲਗਦਾ ਸੀ ਕਿ ਕਿਧਰੇ ਉਹਦਾ ਸਰਗਰਮ ਇਓਂ ਹਿੱਸਾ ਲੈਣ ਕਰਕੇ ਉਹਦੇ ਪੁਰਾਣੇ ਮਸਲੋਵਾ ਦੇ ਰਿਸ਼ਤੇ ਨੂੰ ਪ੍ਰਗਟ ਹੋ ਜਾਣ । ਫਿਰ ਵੀ ਓਹਨੂੰ ਰੂਹ-ਟੋਂਬ ਪੈ ਰਹੀ ਸੀ ਕਿ ਓਹ ਕਿਸੀ ਹਾਲਤ ਵਿੱਚ ਮੁਕੱਦਮੇਂ ਦਾ ਰੁਖ ਓਹਦੇ ਦੋਸੀ ਕਰਨ ਵਾਲੇ ਪਾਸੇ ਨ ਪੈਣ ਦੇਵੇ । ਇਨ੍ਹਾਂ ਖਿਆਲਾਂ ਵਿੱਚ ਕਦੀ ਉਹਦਾ ਮੂੰਹ ਲਾਲ ਹੋ ਜਾਂਦਾ ਸੀ, ਕਦੀ ਪੀਲਾ । ਤੇ ਓਹ ਬੋਲਣ ਲੱਗਾ ਹੀ ਸੀ ਕਿ ਪੀਟਰ ਜਿਰੀਸੀਮੋਵਿਚ ਨੇ ਫੋਰਮੈਨ ਦੀ ਅਫਸਰੀ ਤਰੀਕੇ ਦੀ "ਗੁੰ ਗੂੰ ਨੂੰ ਮੂੰ ਤੂੰ ਤੂੰ" ਥੀਂ ਨਾਰਾਜ਼ ਹੋਕੇ ਆਪਣੇ ਇਅਤਰਾਜ਼ ਕਰਨੇ ਸ਼ੁਰੂ ਕੀਤੇ ਤੇ ਉਸ ਨੇ ਹੂ-ਬਹੂ ਓਹੋ ਗੱਲਾਂ ਕਹੀਆਂ ਜਿਹੜੀਆਂ ਨਿਖਲੀਊਧਵ ਕਹਿਣਾ ਚਾਹੁੰਦਾ ਸੀ।

"ਮੈਨੂੰ ਇਕ ਮਿੰਟ ਦੀ ਇਜ਼ਾਜ਼ਤ ਹੋਵੇ," ਓਸ ਕਹਿਆ, "ਆਪ ਇਸ ਸੋਚ ਵਿੱਚ ਮਲੂਮ ਹੁੰਦੇ ਹੋ ਕਿ ਚੂੰਕਿ ਓਸ ਪਾਸ ਕੁੰਜੀ ਸੀ ਇਸ ਲਈ ਓਹ ਚੋਰੀ ਦੀ ਠੀਕ ਦੋਸੀ ਹੋ ਚੁੱਕੀ। ਫਿਰ ਇਸ ਥੀਂ ਵਧ ਆਸਾਨ ਤੇ ਸਿੱਧੀ ਗੱਲ ਹੋਰ ਕੀ ਹੋ ਸੱਕਦੀ ਹੈ, ਕਿ ਦੂਜਿਆਂ ਨੌਕਰਾਂ ਨੇ ਬਕਸ ਨੂੰ ਇਕ ਬਨਾਵਟੀ

੨੩੮