ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/387

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਜੇ ਓਹ ਚੁਣ ਲਵੇ ਤਦ ਮਿੱਸੀ ਤਾਂ ਬੜੀ ਖੁਸ਼ ਹੋਵੇ ਹੀ ਗੀ । ਅੱਜ ਓਹ ਇਸ ਪ੍ਰਤੀਤ ਵਿੱਚ ਸੀ ਕਿ ਵਿਆਹੁਣਾ ਦਰਕਿਨਾਰ, ਉਹ ਓਸ ਨਾਲ ਅਪਣੱਤ ਜੇਹੀ ਵਿੱਚ ਮਿਲਣ ਜੋਗ ਵੀ ਨਹੀਂ ।

"ਜੇ ਉਹਨੂੰ ਪਤਾ ਹੋਵੇ ਮੈਂ ਕਿਹੋ ਜਿਹਾ ਹਾਂ, ਓਹ ਮੇਰੇ ਨਾਲ ਮਿਲਣਾ ਵੀ ਨਾ ਪਸੰਦ ਕਰੇਗੀ ਤੇ ਸਿਰਫ ਕਲ ਹੀ ਮੈਂ ਓਹਨੂੰ ਓਸ ਦੂਜੇ ਮਰਦ ਨਾਲ ਹੱਸ ਹੱਸ ਕੇ ਗੱਲਾਂ ਕਰਨ ਲਈ ਕੋਸ ਰਹਿਆ ਸਾਂ ! ਪਰ ਨਹੀਂ ਜੋ ਓਹ ਮੈਨੂੰ ਚਾਹੇ ਵੀ ਮੈਂ ਆਪਣੇ ਅੰਦਰ ਕਿਸ ਤਰਾਂ ਸ਼ਾਂਤ ਹੋ ਸੱਕਦਾ ਹਾਂ । ਖੁਸ਼ ਹੋਣ ਦਾ ਤਾਂ ਨਾਂ ਹੀ ਨ ਲਵੋ ਜਦ ਮੈਨੂੰ ਪਤਾ ਹੈ ਕਿ ਇਹ ਦੂਜੀ ਕੈਦਖਾਨੇ ਵਿੱਚ ਹੈ ਤੇ ਕਲ ਯਾ ਪਰਸੋਂ ਸਾਈਬੇਰੀਆ ਦੇਸ ਬਦਰ ਹੋ ਜਾਏਗੀ । ਉਹ ਜਨਾਨੀ ਜਿਹਨੂੰ ਮੈਂ ਤਬਾਹ ਕਰ ਦਿੱਤਾ ਹੈ ਉਹ ਸਖਤ ਕੈਦ ਭੋਗਣ ਜਾ ਰਹੀ ਹੋਵੇਗੀ ਤੇ ਮੈਂ ਘਰ ਬੈਠਾ ਮੁਬਾਰਖਾਂ ਝੱਲ ਰਹਿਆ ਹੋਵਾਂਗਾ, ਤੇ ਆਪਣੀ ਨੌ ਅਰੂਸ ਬਾਹਾਂ ਵਿੱਚ ਲਈ ਲੋਕਾਂ ਦੀਆਂ ਮੁਲਾਕਾਤਾਂ ਨੂੰ ਚੜ੍ਹ ਪਵਾਂਗਾ ਕੀ ? ਯਾ ਉਸ ਜ਼ਿਲੇ ਦੇ ਅਫਸਰ ਨਾਲ, ਜਿਹਨੂੰ ਮੈਂ ਸ਼ਰਮਨਾਕ ਤ੍ਰੀਕੇ ਨਾਲ ਧੋਖਾ ਦਿੱਤਾ ਹੈ, ਜਾਕੇ ਜਲਸਿਆਂ ਵਿੱਚ ਲੋਕਲ ਸਕੂਲ ਦੀਆਂ ਤਜਵੀਜ਼ਾਂ ਦੇ ਵਿਰੁਧ ਵੋਟਾਂ ਗਿਣਨ ਬਹਾਂਗਾ, ਯਾ ਆਪਣੀ ਸ਼ੁਰੂ ਕੀਤੀ ਤਸਵੀਰ ਦੇ ਸ਼ੌਂਕ ਨੂੰ ਮੁੜ ਬਹਿ ਜਾਰੀ ਕਰਾਂਗਾ, ਜਿਹੜੀ ਨਿਸ਼ਚਿਤ ਜਾਣੋ ਕਦੀ ਵੀ ਮੇਰੇ ਪਾਸੋਂ ਨਹੀਂ ਮੁਕਣੀ । ਹੁਣ ਇਹੋ ਜੇਹੀ ਕੋਈ ਗੱਲ ਵੀ ਮੈਂ ਨਹੀਂ ਕਰਾਂਗਾ," ਉਹ ਆਪਣੇ ਅੰਦਰ ਦੀ ਸੋਹਣੀ ਤਬਦੀਲੀ ਦੀ ਖੁਸ਼ੀ ਵਿੱਚ ਕਹੀ ਚਲਾ ਗਇਆ———"ਪਹਿਲੀ ਗੱਲ ਹੁਣ ਇਹ ਹੈ ਕਿ ਵਕੀਲ

੩੫੩