ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਭੀੜ ਸਾਰੀ, ਓਹਦੇ ਕਹੇ ਨੂੰ ਠੀਕ ਮੰਨ ਕੇ ਸਾਰੀ ਦੀ ਸਾਰੀ ਹੱਸ ਪਈਨਿਖਲੀਊਧਵ ਦੇ ਲਾਗੇ ਹੀ ਇਕ ਸਾਫ ਮੁੰਨਿਆ, ਮੋਟਾ, ਲਾਲ ਗੱਲ੍ਹਾਂ ਵਾਲਾ ਆਦਮੀ ਖੜਾ ਸੀ ਜਿਹਦੇ ਹੱਥ ਵਿੱਚ ਅੰਦਰ ਪਾਣ ਵਾਲੇ ਕੱਪੜਿਆਂ ਦਾ ਇਕ ਬੁਚਕਾ ਸੀ । ਨਿਖਲੀਊਧਵ ਨੇ ਓਹਨੂੰ ਪੁੱਛਿਆ ਸੀ ਕਿ ਕੀ ਓਹਦਾ ਇਹ ਜੇਲ ਨੂੰ ਪਹਿਲਾਂ ਆਵਣਾ ਸੀ । ਓਸ ਉੱਤਰ ਦਿੱਤਾ ਕਿ ਓਹ ਤਾਂ ਹਰ ਐਤਵਾਰ ਆਵਣ ਵਾਲਾ ਆਦਮੀ ਹੈ ਤੇ ਫਿਰ ਇਸ ਪਿੱਛੋਂ, ਓਹ ਦੋਵੇਂ ਆਪੋ ਵਿੱਚ ਗੱਲਾਂ ਲੱਗ ਪਏ । ਓਹ ਕਿਸੀ ਬੈਂਕ ਦਾ ਦਰਵਾਨ ਸੀ । ਓਹ ਆਪਣੇ ਭਰਾ ਨੂੰ ਮਿਲਣ ਆਇਆ ਸੀ ਜਿਹੜਾ ਜਾਹਲਸਾਜ਼ੀ ਲਈ ਫੜਿਆ ਗਇਆ ਸੀ । ਓਸ ਭਲੇ ਪੁਰਸ਼ ਨੇ ਨਿਖਲੀਊਧਵ ਨੂੰ ਆਪਣੀ ਸਾਰੀ ਜ਼ਿੰਦਗੀ ਦੇ ਹਾਲ ਦੱਸੇ ਤੇ ਇਸ ਪਾਸੋਂ, ਇਹਦੀ ਵਾਰੀ, ਇਹਦੇ ਜੀਵਨ ਦੇ ਸਾਰੇ ਹਾਲ ਪੁੱਛਣ ਲੱਗਾ ਹੀ ਸੀ ਕਿ ਉਨ੍ਹਾਂ ਦੋਹਾਂ ਦਾ ਧਿਆਨ ਇਕ ਵਿਦਯਾਰਥੀ ਮੁੰਡੇ ਤੇ ਇਕ ਸਵਾਣੀ ਵਲ ਗਇਆ ਜਿਹੜੇ ਰਬਰਟੈਰ ਬੱਘੀ ਵਿੱਚ ਜਿਸ ਅੱਗੇ ਥਾਰੋਬ੍ਰੈਡ ਲੱਗਾ ਹੋਇਆ ਸੀ, ਆਏ ਸਨ । ਇਸ ਵਿਦਿਆਰਥੀ ਦੇ ਹੱਥ ਵਿੱਚ ਇਕ ਵੱਡਾ ਭਾਰੀ ਬੁਚਕਾ ਸੀ । ਉਹ ਨਿਖਲੀਊਧਵ
ਬਹੁਤ ਕਰਕੇ ਇਹ ਜੇਲ ਵਿੱਚ ਆਉਣ ਵਾਲੇ ਮੁਲਾਕਾਤੀ ਬੜੇ ਭੈੜਿਆਂ ਕੱਪੜਿਆਂ ਵਾਲੇ ਸਨ । ਬਾਹਜੇ ਤਾਂ ਛਜ ਛਜ ਲਮਕਦੀਆਂ ਲੀਰਾਂ ਵਿੱਚ ਸਨ, ਪਰ ਕਈ ਬੜੇ ਇੱਜ਼ਤਦਾਰ ਲੋਕੀ ਵੀ ਵਿੱਚ ਸਨ੪੧੪