ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਡੂੰਘੀ ਘੂਰ ਉਸਦੇ ਭਰਵੱਟੇ ਉੱਪਰ ਆਣ ਪਈ ਸੀ ।
"ਜੋ ਆਪ ਕਹਿ ਰਹੇ ਹੋ ਮੈਨੂੰ ਨਹੀਂ ਸੁਣਾਈ ਦੇ ਰਹਿਆ," ਓਸ ਉੱਚੀ ਦੇ ਕੇ ਕਹਿਆ ਭਰਵੱਟੇ ਉੱਪਰ ਖਫ਼ਗੀ ਦੀ ਝੁਰਲ ਹੋਰ ਵਧ ਗਈ ਤੇ ਮੱਥੇ ਤੇ ਡਾਢੀ ਘੂਰ ਪੈ ਗਈ।
"ਮੈਂ ਆ ਗਇਆ ਹਾਂ.................. ਨਿਖਲੀਊਧਵ ਨੇ ਕਹਿਆ ।
"ਹਾਂ
"ਜੇ ਓਹ ਆਪ ਬੀਮਾਰ ਨ ਹੁੰਦੀ, ਮੈਂ ਨਾਂਹ ਆਵਾਂ ਆਰ," ਕਿਸੇ ਹੋਰ ਨੇ ਉਹਦੇ ਲਾਗੇ ਸ਼ੋਰ ਕੀਤਾ
"ਰੱਬ ਮੇਰਾ ਗਵਾਹ ਹੈ ਮੈਨੂੰ ਕੁਝ ਪਤਾ ਨਹੀਂ, ਤੇ ਦੂਜੇ ਪਾਸਿਓਂ ਇਕ ਕੈਦਨ ਚੀਕੀ ।
ਮਸਲੋਵਾ ਨੇ ਨਿਖਲੀਊਧਵ ਦੀ ਘਬਰਾਹਟ ਭਾਂਪ ਲਈ ਤੇ ਉਸਨੇ ਇਹਨੂੰ ਪਛਾਣ ਲਇਆ । "ਤੂੰ ਹੈਂ ਵਾਂਗ.........ਪਰ ਨਹੀਂ ਮੈਨੂੰ ਚੇਤੇ ਨਹੀਂ" । ਓਸਨੇ ਬਿਨਾਂ ਓਸ ਵੱਲ ਤੱਕੇ ਦੇ ਉੱਚੀ ਜੇਹੀ ਕਹਿਆ ਤੇ ਉਹਦਾ ਰੱਤਾ ਹੋ ਚੁੱਕਾ ਮੂੰਹ ਬੜਾ ਹੀ ਉਦਾਸ ਹੋ ਗਇਆ ।
੪੩੦