ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/479

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੪੪

ਇਸ ਮੁਲਾਕਾਤ ਥੀਂ ਪਹਿਲਾਂ ਨਿਖਲੀਊਧਵ ਨੂੰ ਖਿਆਲ ਸੀ ਕਿ ਬੱਸ ਉਹਨੂੰ ਮਿਲਣ ਦੀ ਢਿੱਲ ਹੈ, ਤੇ ਜਦ ਮਸਲੋਵਾ ਨੂੰ ਉਹਦੀ ਸੇਵਾ ਕਰਨ ਦੀ ਅੰਦਰਲੀ ਨੀਤੀ ਦਾ ਪਤਾ ਲੱਗ ਜਾਵੇਗਾ, ਤਦ ਕਾਤੂਸ਼ਾ ਓਸ ਉੱਪਰ ਰਾਜੀ ਬਾਜੀ ਹੋ ਜਾਏਗੀ ਤੇ ਇਹਦੇ ਸੱਚੋ ਪਸਚਾਤਾਪ ਤੇ ਮਾਫ਼ੀ ਮੰਗਣ ਤੇ ਉਹਦਾ ਦਿਲ ਪੰਘਰ ਪਵੇਗਾ, ਮੁੜ ਕਾਤੂਸ਼ਾ ਉਹ ਕਾਤੂਸ਼ਾ ਹੋ ਜਾਸੀ । ਪਰ ਓਹਨੂੰ ਬੜਾ ਖੌਫ ਲੱਗਾ, ਜਦ ਓਸ ਇਹ ਆਪਣੀ ਅੱਖੀਂ ਅੱਜ ਤੱਕਿਆ, ਕਿ ਉਹ ਕਾਤੂਸ਼ਾ ਰਹੀ ਹੀ ਨਹੀਂ। ਉਹਦੀ ਥਾਂ ਤਾਂ ਬੱਸ ਮਸਲੋਵਾ ਹੀ ਮਸਲੋਵਾ ਹੈ । ਇਸ ਗੱਲ ਨੇ ਉਹਦੇ ਮਨ ਨੂੰ ਹੈਰਾਨ ਵੀ ਕੀਤਾ ਤੇ ਓਹਦੇ ਦਿਲ ਨੂੰ ਭੈ ਭੀਤ ਕਰ ਦਿੱਤਾ ।

ਜਿਸ ਗੱਲ ਨੇ ਉਹਨੂੰ ਸਭ ਥੀਂ ਜ਼ਿਆਦਾ ਹੈਰਾਨ ਕੀਤਾ ਸੀ ਓਹ ਇਹ ਸੀ, ਕਿ ਕਾਤੂਸ਼ਾ ਆਪਣੀ ਹਾਲਤ ਉੱਪਰ ਨਾਦਮ ਹੀ ਨਹੀਂ ਰਹੀ ਸੀ, ਇਹ ਜੇਲ ਵਿਚ ਕੈਦਣ ਹੋਣ ਦੀ ਹਾਲਤ ਨਹੀਂ, ਉਹਦੀ ਵੈਸ਼ੀਆ ਹੋਣ ਦੀ ਹਾਲਤ———ਇਸ ਬੈੜੀ ਹਾਲਤ ਨਾਲ ਇਉਂ ਜਾਪਿਆ ਕਿ ਉਹ ਰਾਜੀ ਸੀ ਤੇ ਉਹਦਾ ਉਹਨੂੰ