ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/555

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੫੨

"ਕੀ ਮੈਂ ਇਨ੍ਹਾਂ ਦੇ ਅੰਦਰ ਝਾਤੀ ਮਾਰ ਸਕਨਾ ਹਾਂ ?" ਨਿਖਲੀਊਧਵ ਨੇ ਪੁਛਿਆ ।

"ਜੀ ਹਾਂ, ਜ਼ਰੂਰ," ਅਸਟੰਟ ਨੇ ਮੁਸਕਰਾਉਂਦਿਆਂ ਉੱਤਰ ਦਿਤਾ, ਤੇ ਜੇਲਰ ਵਲ ਮੁੜ ਕੇ ਕੁਛ ਪੁਛਣ ਲਗ ਪਇਆ ।

ਨਿਖਲੀਊਧਵ ਨੇ ਉਨ੍ਹਾਂ ਛੋਟੀਆਂ ਮੋਰੀਆਂ ਵਿਚ ਦੀ ਇਕ ਵਿਚੋਂ ਅੰਦਰ ਤਕਿਆ, ਤੇ ਵੇਖਿਆ ਕਿ ਇਕ ਲਿੱਸਾ ਜਵਾਨ ਆਦਮੀ, ਛੋਟੀ ਕਾਲੀ ਦਾਹੜੀ ਵਾਲਾ ਸਿਰਫ ਹੇਠਲੇ ਕਪੜੇ ਪਾਏ, ਕੋਠੜੀ ਦੇ ਅੰਦਰ ਉਪਰ ਤਲੇ ਟਹਿਲ ਰਹਿਆ ਹੈ । ਦਰਵਾਜ਼ੇ ਵਿਚ ਦੀ ਕਿਸੀ ਨੂੰ ਵੇਖ ਕੇ ਉਸ ਤੀਊੜੀ ਪਾਕੇ ਉਧਰ ਵੇਖਿਆ, ਪਰ ਕੋਠੜੀ ਵਿਚੋਂ ਉਥੋਂ ਹੀ ਤਕਦਿਆਂ ਟਹਿਲਦਾ ਰਹਿਆ ।

ਨਿਖਲੀਊਧਵ ਨੇ ਇਕ ਦੂਜੀ ਮੋਰੀ ਵਿੱਚੋਂ ਤੱਕਿਆ । ਇੱਥੇ ਇਹਦੀ ਅੱਖ ਜਾ ਕੇ ਅੰਦਰ ਦੀ ਇਕ ਹੋਰ ਮੋਟੀ, ਤ੍ਰੇਹੀ ਹੋਈ, ਤੇ ਡਰੀ ਹੋਈ ਅੱਖ ਨਾਲ ਮਿਲੀ ਤੇ ਛੇਤੀ ਦੇਖ ਕੇ ਉਰੇ ਹੋ ਗਇਆ । ਤੀਸਰੀ ਕੋਠੜੀ ਵਿਚ ਉਸ ਇਕ ਬੜਾ ਛੋਟਾ ਜੇਹਾ ਆਦਮੀ ਬਿਸਤ੍ਰੇ ਤੇ ਸੁੱਤਾ ਹੋਇਆਂ ਵੇਖਿਆ, ਜਿਨ੍ਹੇ ਆਪਣਾ ਸਾਰਾ ਸਿਰ ਮੂੰਹ ਜੇਲ ਦੇ ਵਡੇ ਕੋਟ ਨਾਲ ਢੱਕਿਆ ਹੋਇਆ