ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਸਟੰਟ ਨੇ ਹਾਲੇਂ ਗੱਲ ਖਤਮ ਨਹੀਂ ਸੀ ਕੀਤੀ ਕਿ ਇਕ ਛੋਟਾ, ਕਮਜ਼ੋਰ ਗੁਸੀਲ ਜੇਹਾ ਆਦਮੀ, ਕੈਦਖਾਨੇ ਦੀ ਪੋਸ਼ਾਕ ਪਾਈ ਭੀੜ ਵਿੱਚੋਂ ਨਿਤਰ ਆਇਆ
"ਕੁਤਿਆਂ ਥੀ ਬਦਤਰ.........." ਓਹ ਕਹਿ ਰਹਿਆ ਸੀ ।
"ਹੁਟ ਹੁਟ
"ਮੈਂ ਕੀ ਜਾਣਨਾ ਹਾਂ ?" ਛੋਟਾ ਆਦਮੀ ਨਿਰਾਸ਼ ਹਾਲਤ ਵਿੱਚ ਚੀਕ ਪਇਆ, "ਸਾਡਾ ਕੀ ਜੁਰਮ ਹੈ ?"
"ਚੁੱਪ," ਹੁਣ ਅਸਟੰਟ ਲਲਕਾਰਿਆ ਤੇ ਓਹ ਛੋਟਾ ਜੇਹਾ ਆਦਮੀ ਚੁਪ ਹੋ ਗਇਆ ।
"ਪਰ ਇਸ ਸਾਰੀ ਗੱਲ ਦਾ ਮਤਲਬ ਕੀ ਹੈ ?" ਨਿਖਲੀਊਧਵ ਨੇ ਆਪਣੇ ਆਪ ਵਿੱਚ ਸੋਚਿਆ, ਜਦ ਓਹ ਕੋਠੜੀ ਲਾਗਿਓਂ ਬਾਹਰ ਆਇਆ, ਜਦ ਕਿ ਲਗਾਤਾਰ ਇਕ ਸੌ ਅੱਖਾਂ, ਕੀ ਉਨ੍ਹਾਂ ਕੈਦ ਕੋਠੜੀਆਂ ਦੇ ਵਿੱਚੋਂ, ਤੇ ਕੀ ਓਨ੍ਹਾਂ ਕੈਦੀਆਂ ਦੀਆਂ, ਜਿਹੜੇ ਹੁਣੇ ਓਹਨੂੰ ਮਿਲੇ ਸਨ, ਉਸ ਉੱਪਰ ਲੱਗੀਆਂ ਸਨ ਤੇ ਸਭ ਇਹ ਆਸ ਕਰਦੇ ਸਨ ਤੇ ਓਹਨੂੰ ਮਹਸੂਸ ਕਰਾ ਰਹੇ ਸਨ ਕਿ ਓਹ ਹੈ ਜਿਸ ਹੁਣ ਬੀੜਾ ਚੁਕਿਆ ਹੈ ।
"ਕੀ ਸਚੀਂ ਇਹ ਮੁਮਕਿਨ ਹੈ ਕਿ ਇਉਂ ਬੇਗੁਨਾਹ
੫੩੨