ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/569

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੫੪

ਦਫਤਰ ਦੇ ਦੋ ਕਮਰੇ ਸਨ——ਪਹਿਲੇ ਕਮਰੇ ਵਿਚ ਇਕ ਵਡਾ ਜਰਜਰਾ ਹੋਇਆ ਸਟੋਵ (ਬੁਖਾਰੀ) ਸੀ, ਦੋ ਮੈਲੀਆਂ ਖਿੜਕੀਆਂ ਸਨ । ਇਕ ਕੋਨੇ ਵਿਚ ਕਾਲੇ ਰੰਗ ਦੀ ਇਕ ਉਚੀ ਬਣੀ ਥਾਂ ਸੀ ਜਿੱਥੇ ਖੜਾ ਕਰਕੇ ਕੈਦੀਆਂ ਨੂੰ ਮਿਣਿਆ ਮਾਪਿਆ ਜਾਂਦਾ ਸੀ । ਦੂਜੇ ਕੋਨੇ ਵਿੱਚ ਇੱਕ ਵੱਡੀ ਈਸਾ ਦੀ ਤਸਵੀਰ ਲਟਕੀ ਹੋਈ ਸੀ, ਜਿਹੜੀ ਉਨ੍ਹਾਂ ਥਾਵਾਂ ਤੇ ਜਿੱਥੇ ਲੋਕਾਂ ਨੂੰ ਕਲੇਸ਼ ਦਿੱਤੇ ਜਾਂਦੇ ਹਨ, ਜ਼ਰੂਰ ਰੱਖੀ ਹੁੰਦੀ ਹੈ । ਇਸ ਕਮਰੇ ਵਿੱਚ ਕਈ ਜੇਲਰ ਖੜੇ ਸਨ। ਦੂਜੇ ਕਮਰੇ ਵਿੱਚ ਬਹੁਤ ਸਾਰੇ ਆਦਮੀ ਬੈਠੇ ਸਨ——ਮਰਦ ਤੇ ਤੀਵੀਆਂ——ਕਈ ਟੋਲੀਆਂ ਵਿੱਚ ਤੇ ਕਈ ਜੁੱਟਾਂ ਵਿਚ ਜੋੜੀਆਂ ਬਣ ਕੇ, ਤੇ ਆਪੇ ਵਿੱਚ ਨੀਵੀਆਂ ਗੱਲਾਂ ਕਰ ਰਹੇ ਸਨ । ਖਿੜਕੀ ਪਾਸ ਲਿਖਣ ਵਲ ਮੇਜ਼ ਸੀ । ਇਨਸਪੈਕਟਰ ਮੇਜ਼ ਕੋਲ ਬੈਠਾ ਸੀ ਤੇ ਨਿਖਲੀਊਧਵ ਨੂੰ ਓਨੇ ਆਪਣੇ ਪਾਸ ਹੀ ਬਹਿਣ ਨੂੰ ਕੁਰਸੀ ਦਿੱਤੀ । ਨਿਖਲੀਊਧਵ ਬਹਿ ਗਇਆ ਤੇ ਕਮਰੇ ਵਿੱਚ ਬੈਠੇ ਲੋਕਾਂ ਨੂੰ ਦੇਖਣ ਲਗ ਗਇਆ ।


ਪਹਿਲਾਂ ਜਿਸਦੀ ਤਵੱਜੋ ਆਪਣੇ ਵੱਲ ਖਿੱਚੀ, ਓਹ ਇਕ ਨੌਜਵਾਨ ਗਭਰੂ ਬੜੀ ਹੀ ਚੰਗੀ ਲੱਗਣ ਵਾਲੀ ਨੁਹਾਰ