ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮੇਰੀ ਪਾਲੋਵਨਾ, ਓਹ ਸੋਹਣੀ ਕੁੜੀ ਜਿਸ ਨਿਖਲੀਊਧਵ ਦਾ ਧਿਆਨ ਆਪਣੇ ਵਲ ਖਿਚਿਆ ਸੀ, ਉੱਠੀ ਲੰਮੀ ਤੇ ਸਿੱਧੀ । ਤੇ ਪੀਡੇ ਮਰਦਾਂ ਵਾਲੇ ਕਦਮ ਪਾਂਦੀ ਨਿਖਲੀਊਧਵ ਤੇ ਉਸ ਮੁੰਡੇ ਵਲ ਆਈ ।
"ਆਪ ਨੂੰ ਇਹ ਕੀ ਪੁਛ ਰਹਿਆ ਹੈ
"ਇਹ ਸ਼ਤੂੰਗੜਾ ਸਭ ਕੁਛ ਜਾਣਨਾ ਚਾਹੁੰਦਾ ਹੈ," ਉਸ ਕਹਿਆ ਤੇ ਲਾਡ ਕਰਦੀ ਮੁੰਡੇ ਵਲ ਬੜੀ ਹੀ ਮਿੱਠੀ ਤੇ ਮਿਹਰਬਾਨ ਤਰਾਂ ਇਉਂ ਹੱਸੀ ਕਿ ਦੋਵੇਂ, ਓਹ ਮੁੰਡਾ ਤੇ ਨਿਖਲੀਊਧਵ , ਇਹਦੀ ਹੱਸੀ ਦੇ ਜਵਾਬ ਵਿਚ ਬਿਨਾ ਖਿੜਨ ਤੇ ਹੱਸਣ ਦੇ ਰਹਿ ਹੀ ਨਹੀਂ ਸਨ ਸਕਦੇ ।
"ਇਹ ਮੈਨੂੰ ਪੁਛਦਾ ਸੀ ਕਿ ਮੈਂ ਕਿਹਨੂੰ ਮਿਲਣ ਆਇਆ ਹਾਂ ।"
"ਮੇਰੀ ਪਾਵਲੋਵਨਾ! ਤੈਨੂੰ ਪਤਾ ਹੀ ਹੈ ਕਿ ਓਪਰਿਆਂ ਨਾਲ ਗੱਲਾਂ ਕਰਨੀਆਂ ਕਾਇਦਿਆਂ ਦੇ ਬਰਖ਼ਲਾਫ਼ ਹੈ, ਤੂੰ
੫੩੯