ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਵਿੱਚ ਇੰਨਾ ਕਲੇਸ਼ ਤੇ ਦੁਖ ਤੇ ਦਰਦ ਤੇ ਗ਼ਮ ਤੇ ਫਿਰਾਕ ਪੈਦਾ ਕਰ ਰਹੇ ਹਨ, ਜੈਸਾ ਕਿ ਅੱਜ ਇਸ ਕਮਰੇ ਵਿੱਚ ਸਾਹਮਣੇ ਦਿਸ ਰਹਿਆ ਸੀ
ਆਖਰ ਕੈਦੀ ਤੇ ਉਨ੍ਹਾਂ ਦੇ ਸੰਬੰਧੀ ਆਪੇ ਵਿੱਚ ਦੀ ਜੁਦਾ ਹੋ ਹੀ ਗਏਮੇਰੀ ਪਾਵਲੋਵਨਾ ਵੀ ਓਸ ਮੁੰਡੇ ਨੂੰ ਨਾਲ ਲਿਆ ਹੋਇਆਂ, ਜਿਹੜਾ ਕੈਦਖਾਨੇ ਵਿੱਚ ਜੰਮਿਆ ਸੀ, ਚਲੀ ਗਈ । ਏਵੇਂ ਦੇਖਣ ਵਾਲੇ ਆਏ ਬੰਦੇ ਵੀ ਤੁਰ ਗਏ । ਓਹ ਬੁਢਾ ਆਦਮੀ ਨੀਲੀਆਂ ਐਨਕਾਂ ਵਾਲਾ, ਆਪਣੇ ਬੜੇ ਭਾਰੇ ਹੋਏ ਕਦਮ ਚੁੱਕਦਾ, ਨਿਖਲੀਊਧਵ ਦੇ ਪਿੱਛੇ ਪਿੱਛੇ ਨਿਕਲਿਆ ।
"ਇਹ ਚੀਜ਼ਾਂ ਦੀ ਕੇਹੀ ਅਜੀਬ ਜੇਹੀ ਹਾਲਤ ਹੈ," ਉਸ ਗਲੋਖੜ ਜੇਹੇ ਨੌਜਵਾਨ ਨੇ ਆਪਣੀ ਟੁੱਕੀ ਗਈ ਗਲ ਮੁੜ ਸ਼ੁਰੂ ਕਰ ਦਿਤੀ, ਜਿਵੇਂ ਉਹ ਨਿਖਲੀਊਧਵ ਦੇ ਨਾਲ ਨਾਲ ਪੌੜੀਆਂ ਉੱਪਰ ਉਤਰ ਰਹਿਆ ਸੀ, ਤਾਂ ਵੀ ਇਨਸਪੈਕਟਰ - ਲਈ ਸਾਡਾ ਸ਼ੁਕਰਗੁਜ਼ਾਰ ਹੋਣ ਲਈ ਦਲੀਲ ਹੈ, ਜਿਸ ਸਾਡੀ ਖਾਤਰ ਕਾਇਦਿਆਂ ਦੀ ਪੂਰੀ ਪਾਬੰਧੀ ਨਹੀਂ ਕੀਤੀ, ਬੜਾ ਦਾਇਆਵਾਨ ਪੁਰਸ਼ ਜੇ, ਆਖਰ
੫੫੦