ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
"ਉਹ ਹਾਂ, ਮੈਂ ਕਰ ਸਕਦਾ ਹਾਂ । ਮੈਂ ਫੌਰਨ ਇਧਰ ਧਿਆਨ ਦਿਆਂਗਾ।"
"ਉਸ ਤੀਮੀਂ ਲਈ ਉਸਥੀਂ ਵੀ ਵਧ ਮਾੜਾ
"ਚੰਗਾ ਫੇਰ, ਮੈਂ ਇਹ ਸਭ ਕੁਛ ਕਰ ਦਿਆਂਗਾ," ਮੈਸਲੈਨੀਕੋਵ ਨੇ ਦੁਹਰਾਇਆ, ਤੇ ਉਹ ਸਿਗਰਟ ਜੋ ਉਹਦੇ ਨੀਲਮ ਦੀ ਛਾਪ ਵਾਲੇ ਹਥ ਵਿਚ ਸੀ ਬੁਝਾ ਦਿੱਤੀ, "ਆ ! ਹੁਣ ਸਵਾਣੀਆਂ ਦੇ ਝੁਰਮਟ ਵਿੱਚ ਰਲ ਮਿਲੀਏ ।"
"ਰਤਾਕੂ ਠਹਿਰੋ," ਨਿਖਲੀਊਧਵ ਗੋਲ ਕਮਰੇ ਦੇ ਦਰਵਾਜ਼ੇ ਉੱਪਰ ਖਲੋ ਕੇ ਕਹਿਣ ਲੱਗਾ, "ਮੈਨੂੰ ਪਤਾ ਲੱਗਾ ਹੈ ਕਿ ਕਲ ਜੇਲ ਵਿੱਚ ਬੈਂਤ ਲਗਾਏ ਗਏ ਹਨ--ਕੀ ਇਹ ਸੱਚ ਹੈ ?"
ਮੈਸਲੈਨੀਕੋਵ ਸ਼ਚਮ ਨਾਲ ਰੱਤਾ ਹੋ ਗਿਆ, "ਆਹ ! ਆਪ ਇਨਾਂ ਗੱਲਾਂ ਪਿੱਛੇ ਲਗ ਗਏ ਹੋ ਨਹੀਂ ਪਿਆਰੇ ਫੈਸਲੇ ਦੀ ਮੁਕਦੀ ਗੱਲ ਹੈ ਕਿ ਆਪਨੂੰ ਓਬੇ ਵੜਨ ਹੀ
੫੬੮