ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਵਰਕੋਟ ਲੈਣ ਚਲਾ ਗਇਆ।

ਜਦ ਇਓਂ ਉਹ ਘਰੋਂ ਬਾਹਰ ਨਿਕਲਿਆ, ਉਹਨੂੰ ਪਤਾ ਸੀ ਕਿ ਉਸ ਲਈ ਅੱਗੇ ਇਕ ਰਬਰ ਟੈਰ ਵਾਲੀ ਬੱਘੀ ਉਹਦੀ ਉਡੀਕ ਵਿਚ ਖੜੀ ਹੋਣੀ ਹੈ। ਸੋ ਬੂਹੇ ਬਾਹਰ ਬੱਘੀ ਖੜੀ ਸੀ, ਕੋਚਵਾਨ ਆਪਣਾ ਸਿਰ ਜਰਾਕੂ ਇਸ ਵਲ ਮੋੜ ਕੇ ਕਹਿਣ ਲਗਾ, "ਜਨਾਬ ਕਲ ਜਦ ਤੁਸੀਂ ਮਸੇਂ ਸ਼ਾਹਜ਼ਾਦਾ ਕੋਰਚਾਗਿਨ ਦੇ ਨਿਕਲੇ ਹੀ ਹੋਵੇਗਾ ਕਿ ਮੈਂ ਪਹੁੰਚ ਗਇਆ ਸਾਂ। ਪਰ ਉਨ੍ਹਾਂ ਦੇ ਸ੍ਵਿਸ ਦਰਬਾਨ ਨੇ ਮੈਨੂੰ ਕਹਿਆ, "ਉਹ ਚਲੇ ਗਏ ਹਨ।" ਬੱਘੀ ਵਾਲੇ ਨੂੰ ਪਤਾ ਸੀ ਕਿ ਨਿਖਲੀਊਧਵ ਕੋਰਚਾਗਿਨਾਂ ਦੇ ਜਾਂਦਾ ਹੁੰਦਾ ਹੈ ਤੇ ਉਸ ਵੇਲੇ ਉਹ ਇਤਫਾਕੀਆ ਹੀ ਇਸ ਥਾਂ ਉਪਰ ਆ ਗਇਆ ਹੋਇਆ ਸੀ, ਮਤੇ ਕਿਤੇ ਜਾਣਾ ਹੋਵੇ ਤੇ ਸਵੇਰ ਸਾਰ ਮੇਰਾ ਭਾੜਾ ਹੀ ਬਣ ਜਾਂਦਾ ਹੋਵੇ।

"ਕੋਚਵਾਨਾਂ ਨੂੰ ਵੀ ਕੋਰਚਾਗਿਨਾਂ ਦੇ ਟੱਬਰ ਨਾਲ ਮੇਰੇ ਕੀ ਤਅੱਲਕ ਹਨ ਪਤਾ ਹੈ" ਨਿਖਲੀਊਧਵਨੇ ਖਿਆਲ ਕੀਤਾ, ਤੇ ਮੁੜ ਉਹੋ ਸਵਾਲ ਕਿ ਕੀ ਉਹ ਸ਼ਾਹਜ਼ਾਦੀ ਕੋਰਚਾਗਿਨਾਂ ਨਾਲ ਵਿਆਹ ਕਰਨ ਦੀ ਤਜਵੀਜ਼ ਕਰੇ ਕਿ ਨ ਕਰੇ, ਉਹਦੇ ਮੱਥੇ ਵਿਚ ਵੜ ਬੈਠਾ, ਪਰ ਨਾ ਤਾਂ ਉਹ ਨਾਂਹ ਵਲ ਹੀ ਫੈਸਲਾ ਕਰ ਸਕਦਾ ਸੀ ਤੇ ਨਾਂਹ ਹਾਂ ਵਲ। ਇਸੀ ਤਰਾਂ ਦੇ ਹੋਰ ਕਈ ਸਵਾਲ ਆਏ ਪਰ ਉਨ੍ਹਾਂ ਦਾ ਉਹ ਕੋਈ ਵੀ ਫੈਸਲਾ ਨਹੀਂ ਸੀ ਕਰ ਸੱਕਦਾ। ਖਿਆਲ ਬਸ ਨਿਰੇ੪੬