ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੱਸੇ ਦਰਵਾਜੇ ਉੱਪਰ ਦੋ ਆਦਮੀ ਉਡੀਕ ਵਿੱਚ ਅੱਗੇ ਹੀ ਖੜੇ ਸਨ, ਇਕ ਤਾਂ ਲੰਮਾਂ ਉੱਚਾ ਮੋਟਾ ਸੌਦਾਗਰ ਬੰਦਾ ਸੀ, ਨਰਮ ਦਿਲ ਦਾ ਆਦਮੀ ਸੀ, ਪਰ ਇਹ ਸਹੀ ਹੁੰਦਾ ਸੀ ਕਿ ਚੰਗਾ ਚੋਖਾ ਕੁਝ ਖਾ ਕੇ ਆਇਆ ਹੈ ਤੇ ਪੀਤੀ ਹੋਈ ਵੀ ਸੂ ਤੇ ਚੰਗੇ ਖੁਸ਼ਖੁਸਾਂ ਰੋਂ ਵਿੱਚ ਸੀ, ਤੇ ਦੂਜਾ ਇਕ ਯਹੂਦੀ ਨਸਲ ਦਾ ਕੋਈ ਦੁਕਾਨਦਾਰ ਸੀ। ਜਦ ਨਿਖਲੀਊਧਵ ਅੱਪੜਿਆ ਤਦ ਓਹ ਦੋਵੇਂ ਉੱਨ ਦੇ ਬਾਜਾਰ ਤੇ ਭਾ ਉੱਪਰ ਗੱਲਾਂ ਕਰ ਰਹੇ ਸਨ। ਨਿਖਲੀਊਧਵ ਨੇ ਉਨ੍ਹਾਂ ਥੀਂ ਪੁੱਛਿਆ ਕਿ ਕੀ ਉਹੋ ਜੂਰੀ ਵਾਲਾ ਕਮਰਾ ਸੀ।

"ਜੀ ਮੇਰੇ ਪਿਆਰੇ ਸਾਹਿਬ ਜੀ! ਇਹੋ ਹੈ। ਆਪ ਸਾਡੇ ਵਿਚੋਂ ਹੀ ਹੋ? ਆਪ ਵੀ ਜੂਰੀ ਉੱਪਰ ਹੋ?" ਸੌਦਾਗਰ ਨੇ ਪੁੱਛਿਆ, ਨਾਲੇ ਇਕ ਖੁਸ਼ ਮਿਜ਼ਾਜ ਵਾਲਾ ਅਖ ਮਟੱਕਾ ਕੀਤਾ। ਜਦ ਨਿਖਲੀਊਧਵ ਨੇ ਓਹਦੇ ਸਵਾਲਾਂ ਦਾ ਜਵਾਬ ਹਾਂ ਵਿੱਚ ਦਿੱਤਾ ਤਦ ਓਹ ਸੌਦਾਗਰ ਬੋਲੀ ਹੀ ਗਇਆ, "ਆਹ! ਠੀਕ, ਤਦ ਅਸੀਂ ਸਾਰੇ ਅਕੱਠੇ ਬਹਿ ਕੇ ਕੰਮ ਕਰਾਂਗੇਮੇਰਾ ਨਾਮ, ਜਨਾਬ, ਬਕਲਾਸ਼ੋਵ ਹੈ। ਮੈਂ ਦੂਸਰੀ ਗਿਲਡ ਦਾ ਸੌਦਾਗਰ ਹਾਂ," ਤੇ ਇਹ ਕਹਿ ਕੇ ਆਪਣਾ ਚੌੜਾ ਨਰਮ ਤੇ ਦਬ ਜਾਣ ਵਾਲਾ ਹੱਥ ਮਿਲਾਣ ਨੂੰ ਅੱਗੇ ਕੀਤਾ ਤੇ ਕਹਿਆ, "ਬੰਦੇ ਨੇ ਤਾਂ ਕੰਮ ਹੀ ਕਰਨਾ ਹੈ। ਮੈਨੂੰ ਕਿਸ ਨਾਲ ਹੱਥ ਮਿਲਾਉਣ ਦਾ ਫਖ਼ਰ ਹਾਸਲ ਹੋ ਰਹਿਆ ਹੈ।"

ਨਿਖਲੀਊਧਵ ਨੇ ਆਪਣਾ ਨਾਂ ਦੱਸਿਆ ਤੇ ਅੱਗੇ

੫੨