ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਂਡ ੬

ਅਦਾਲਤ ਦਾ ਪ੍ਰਧਾਨ ਤਾਂ ਸਵੇਲੇ ਹੀ ਆ ਚੁੱਕਾ ਸੀ, ਇਕ ਚਿੱਟੀ ਲੰਮੀ ਦਾਹੜੀ ਵਾਲਾ ਲੰਮਾ ਮੋਟਾ ਆਦਮੀ। ਭਾਵੇਂ ਓਹ ਟੱਬਰ ਵਾਲਾ ਸੀ ਪਰ ਓਹਦੀ ਓਹ ਗੱਲ ਸੀ, ਚਿੱਟੀ ਦਾਹੜੀ ਤੇ ਆਟਾ ਖਰਾਬ। ਓਹਦਾ ਵਿਕਾਰ ਦਾ ਜੀਵਨ ਸੀ ਤੇ ਓਹਦੀ ਵਹੁਟੀ ਓਸ ਥੀਂ ਵਧ ਖਰਾਬ ਸੀ। ਦੋਵੇਂ ਇਕ ਦੂਜੇ ਦੇ ਰਾਹ ਵਿੱਚ ਰੋਕ ਨਹੀਂ ਸਨ। ਓਹ ਆਪਣੀ ਮਨਮਾਣੀ ਮੌਜ ਕਰਦਾ ਸੀ ਤੇ ਓਹ ਆਪਣੀ। ਅੱਜ ਸਵੇਰੇ ਹੀ ਓਹਨੂੰ ਇਕ ਸਵਿਸ ਕੁੜੀ ਦਾ ਪਿਆਰ ਨਾਮਾ ਆਇਆ ਸੀ। ਇਹ ਕੁੜੀ ਕਦੀ ਓਹਦੇ ਘਰ ਰਹਿ ਚੁਕੀ ਸੀ, ਓਹਦੀ ਗਵਰਨੈਸ ਸੀ ਤੇ ਹੁਣ ਦਖਣੀ ਰੂਸ ਥੀਂ ਸੈਂਟ ਪੀਟਰਜ਼ਬਰਗ ਵਲ ਜਾ ਰਹੀ ਸੀ। ਉਸ ਲਿਖਿਆ ਸੀ ਕਿ ਓਹ ਇਟਾਲੀਆ ਹੋਟਿਲ ਵਿੱਚ ਸ਼ਾਮਾਂ ਦੇ ੫ ਤੇ ੬ ਬਜੇ ਦੇ ਦਰਮਿਆਨ ਓਹਦੀ ਉਡੀਕ ਕਰੇਗੀ। ਇਸ ਕਰਕੇ ਉਹ ਚਾਹੁੰਦਾ ਸੀ ਕਿ ਅਦਾਲਤ ਜਲਦੀ ਲੱਗੇ ਤੇ ਛੇਤੀ ਮੁੱਕੇ ਤੇ ਓਹਨੂੰ ੬ ਬਜੇ ਥੀਂ ਪਹਿਲਾਂ ਵਕਤ ਮਿਲ ਜਾਏ ਕਿ ਓਹ ਓਸ ਜਵਾਨ ਮੈਂਹਦੀ ਰੰਗ ਵਾਲੇ ਵਾਲਾਂ ਵਾਲੀ ਕਲਾਰਾ ਵੇਸੀਲੈਵਨਾ ਨੂੰ ਜਾ ਕੇ ਮਿਲ ਸਕੇ। ਓਸ ਨਾਲ ਪ੍ਰੇਮ ਦੀ ਛੇੜ ਛਾੜ ਤਾਂ ਆਪਣੇ ਗਰਾਂ ਦੇ ਪਾਸੇ ਵਲ ਜਾ ਜਾ ਪਿਛਲੀ ਗਰਮੀਆਂ ਦੀ ਰੁੱਤ ਥੀਂ ਹੀ ਓਸ ਸ਼ੁਰੂ ਕਰ