ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੈਦ ਕਰਾ ਦੂੰਗੀ

ਕਿਸੇ ਪਿੰਡ ਆਇਆ ਹੋਇਆ ਠਾਣੇਦਾਰ ਲੱਸੀ ਦੀ ਮੰਗ ਪਾਉਂਦਾ ਹੈ। ਅੱਗੋਂ ਕੋਈ ਤਨਜ਼ੀਆ ਬੋਲੀ ਮਾਰਦੀ ਹੈ:-

ਠਾਣੇਦਾਰ ਨੇ ਲੱਸੀ ਦੀ ਮੰਗ ਪਾਈ
ਚੂਹੀਆਂ ਦੁਧ ਦਿੰਦੀਆਂ

ਤਫ਼ਤੀਜ਼ ਤੇ ਆਏ ਹੋਏ ਠਾਣੇਦਾਰ ਨੂੰ ਚੁਕੱਨਾ ਵੀ ਕੀਤਾ ਜਾਂਦਾ ਹੈ:-

ਤੀਲੀ ਲੌਂਗ ਦਾ ਮੁਕੱਦਮਾ ਭਾਰੀ
ਵੇ ਠਾਣੇਦਾਰਾ ਸੋਚਕੇ ਕਰੀਂ

ਇਕ ਬੋਲੀ ਵਿੱਚ ਠਾਣੇਦਾਰ ਤੇ ਦਰੋਗੇ ਦੇ ਝਗੜੇ ਦਾ ਵੀ ਜ਼ਿਕਰ ਆਉਂਦਾ ਹੈ:-

ਰੜਕੇ ਰੜਕੇ ਰੜਕੇ
ਢਲਵੀਂ ਜਹੀ ਗੁੱਤ ਵਾਲੀਏ
ਤੇਰੇ ਲੈ ਗੇ ਜੀਤ ਨੂੰ ਫੜਕੇ
ਵਿੱਚ ਕਤਵਾਲੀ ਦੇ
ਥਾਣੇਦਾਰ ਤੇ ਦਰੋਗਾ ਲੜਪੇ
ਮੂਹਰੇ ਮੂਹਰੇ ਠਾਣਾ ਭੱਜਿਆ
ਮਗਰੇ ਦਰੋਗਾ ਖੜਕੇ
ਸ਼ੀਸ਼ਾ ਮਿੱਤਰਾਂ ਦਾ
ਦੇਖ ਲੈ ਪੱਟਾਂ ਤੇ ਧਰਕੇ

ਮੇਲਿਆਂ ਵਿੱਚ ਥਾਣੇਦਾਰਾਂ ਨਾਲ਼ ਆਮ ਝੜੱਪਾਂ ਹੋ ਜਾਂਦੀਆਂ ਹਨ। ਛਪਾਰ ਦੇ ਮੇਲੇ ਵਿੱਚ ਥਾਣੇਦਾਰ ਦੀ ਆਓ ਭਗਤ ਦਾ ਵਰਨਣ ਇਸ ਪਰਕਾਰ ਆਉਂਦਾ ਹੈ:-

ਆਰੀ ਆਰੀ ਆਰੀ
ਮੇਲਾ ਛਪਾਰ ਲਗਦਾ
ਜਿਹੜਾ ਲਗਦਾ ਜਰਗ ਤੋਂ ਭਾਰੀ
ਕਠ ਮੁਸ਼ਟੰਡਿਆਂ ਦੇ
ਓਥੇ ਬੋਤਲਾਂ ਮੰਗਾਲੀਆਂ ਚਾਲੀ
ਤਿਨ ਸੇਰ ਸੋਨਾ ਚੁਕਿਆ
ਭਾਨ ਲੁਟ ਲੀ ਹੱਟੀ ਦੀ ਸਾਰੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 115