ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਤੇ ਨਜ਼ਰ ਨਾ ਆਵੇ ਅੰਮਾ ਜਾਈ ਬੰਬੀਹਾ ਬੋਲੇ ਬਣ ਵਿੱਚ ਵੇ

ਪਾਣੀ ਭਰਨ ਉਹ ਗਈ ਖੂਹੇ ਤੇ ਰਹੀ ਏ ਖੜੋ ਬੰਬੀਹਾ ਬੋਲੇ ਬਣ ਵਿੱਚ ਵੇ

ਖੂਹੇ ਖੂਹੇ ਮੈਂ ਫਿਰਿਆ ਕਿਤੇ ਨਜ਼ਰ ਨਾ ਆਵੇ ਅੰਮਾ ਜਾਈ ਬੰਬੀਹਾ ਬੋਲੇ ਬਣ ਵਿੱਚ ਵੇ

ਅੰਦਰ ਵੜ ਕੇ ਦੇਖਦਾ ਖਲ 'ਚ ਪਿੰਜਰ ਕੀਹਦਾ ਖੜਾ ਬੰਬੀਹਾ ਬੋਲੇ ਬਣ ਵਿੱਚ ਵੇ

ਆਉਣਗੇ ਇਹਦੇ ਪਿਓਕੇ ਕਿਹੜੇ ਦੇਵੇਂਗੀ ਜਵਾਬ ਬੰਬੀਹਾ ਬੋਲੇ ਬਣ ਵਿੱਚ ਵੇ

ਹੱਥ 'ਕ ਕਢੂੰ ਘੁੰਗੜਾ ਤਿਖੜੇ ਦੇਊਂਗੀ ਜਵਾਬ ਬੰਬੀਹਾ ਬੋਲੇ ਬਣ ਵਿਚ ਵੇ

    ਕਾਲੜੇ ਮੋਰ ਦਾ ਗੀਤ ਬਹੁਤ ਹੀ ਪਿਆਰਾ ਤੇ ਹਿਰਦੇਵੇਦਿਕ ਲੋਕ ਗੀਤ ਹੈ ਜਿਸ ਵਿੱਚ ਕਾਲੜੇ ਮੋਰ ਨੂੰ ਵੀਰ ਦੇ ਪ੍ਰਤੀਕ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਗੀਤ ਗਾਂਦਿਆਂ ਗਲਾ ਭਰ ਭਰ ਆਉਂਦਾ ਹੈ। ਅੱਖਾਂ ਸਿਮ ਸਿਮ ਜਾਂਦੀਆਂ ਹਨ:

ਚੜ੍ਹੀਆਂ ਤਾਂ ਫੌਜਾਂ ਰਾਜਾ ਚੜ੍ਹੀਆਂ ਸ਼ਕਾਰ ਨੂੰ ਸਭ ਕੁਝ ਮਾਰੀਂ ਰਾਜਾ ਮਾਰੀਂ ਹਰਨਾਂ ਦੀ ਡਾਰ ਨੂੰ ਇਕ ਨਾ ਮਾਰੀਂ ਰਾਜਾ ਹੀਰੇ ਜੀ ਹਰਨ ਨੂੰ

ਰੰਡੀ ਹੋ ਜੂ ਹਰਨੀਆਂ ਦੀ ਡਾਰ ਜੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 40