ਮਹਿਲਾਂ ਦੇ ਹੇਠ
ਬੜੀਓ ਜਠਾਣੀ ਸਾਡੀ
ਕਰੇ ਜੀ ਕਲੇਸ਼
ਛੋਟਾ ਵੀਰਾ ਥੋਡਾ
ਗਿਆ ਜੀ ਪ੍ਰਦੇਸ਼
ਤੇ ਉਹ ਆਪ ਵੀ ਜੇਠ ਦੇ ਕੋਠੇ ਉਪਰ ਬੈਠੇ ਹੋਣ ਤੇ ਉਪਰ ਨਹੀਂ ਚੜ੍ਹਦੀ:-
ਹਰੀ ਫਲਾਹੀ ਬੈਠਿਆ ਤੋਤਿਆ
ਮੈਨਾਂ ਬੈਠੀ ਹੇਠ
ਕੋਠੇ ਡਰਦੀ ਨਾ ਚੜ੍ਹਾਂ
ਉੱਤੇ ਬੈਠਾ ਜੇਠ
ਪਰ ਇਕ ਬੋਲੀ ਵਿੱਚ ਗੋਰੀ ਆਪਣੀ ਮਾਂ ਨਾਲ ਲੜਕੇ ਆਪਣੇ ਜੇਠ ਨੂੰ ਕਰਨ ਲਈ ਵੀ ਤਿਆਰ ਹੋ ਜਾਂਦੀ ਹੈ: -
ਅੱਡੀ ਤਾਂ ਮੇਰੀ ਉਠਣੋਂ ਰਹਿਗੀ
ਗੂਠੇ ਤੇ ਬਰਨਾਵਾਂ
ਮਾਂ ਨਾਲ ਧੀ ਲੜਪੀ
ਹੁਣ ਕੀ ਲਾਜ ਬਣਾਵਾਂ
ਮਰਜੂੰ ਓਧਰੇ ਕਰਲੂੰ ਜੇਠ ਨੂੰ
ਬੈਣ ਕਦੇ ਨਾ ਪਾਵਾਂ--
ਕਿਸ਼ਨੋ ਦੇ ਮਹਿਲਾਂ ਤੇ
ਸਪ ਬਣਕੇ ਫਿਰ ਆਵਾਂ
ਇਕ ਟੱਪਾ ਹੋਰ ਜੇਠ ਦੇ ਪੱਖ ਵਿੱਚ ਜਾਂਦਾ ਹੈ: -
ਕਿਹੜੇ ਜੇਠ ਦੇ ਬਾਗ ਚੋਂ ਲਿਆਵਾਂ
ਮੁੰਡਾ ਰੋਵੇ ਅੰਬੀਆਂ ਨੂੰ
ਜਠਾਣੀ ਬਾਰੇ ਵੀ ਗੋਰੀ ਸਦ ਭਾਵਨਾ ਨਹੀਂ ਰਖਦੀ। ਦੋਨੋਂ ਹਰ ਵੇਲੇ ਝਗੜਦੀਆਂ ਰਹਿੰਦੀਆਂ ਹਨ, ਮਿਹਣੇ ਦਿੰਦੀਆਂ ਰਹਿੰਦੀਆਂ ਹਨ, ਬੋਲੀਆਂ ਮਾਰਦੀਆਂ ਰਹਿੰਦੀਆਂ ਹਨ।
ਜਠਾਣੀ ਵਲੋਂ ਮਾਰੀਆਂ ਬੋਲੀਆਂ ਦੀ ਸ਼ਕੈਤ ਗੋਰੀ ਆਪਣੇ ਮਾਹੀ ਕੋਲ ਕਰਦੀ ਹੈ ਤੇ ਮਾਹੀ ਅਗੋਂ ਗੋਰੀ ਨੂੰ ਮਾਰੀਆਂ ਬੋਲੀਆਂ ਦਾ ਪਰਤਵਾਂ ਜਵਾਬ ਦੇਣ ਲੋਈ ਆਖਦਾ ਹੈ: -
ਇਕ ਖਰਬੂਜਾ ਬਾਰਾਂ ਫਾੜੀਆਂ ਬੀਬਾ
ਸਾਨੂੰ ਦੂਰਾਂ ਤੋਂ ਆਈਆਂ
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 73