ਪੰਨਾ:ਵਲੈਤ ਵਾਲੀ ਜਨਮ ਸਾਖੀ.pdf/440

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾ ਲਗੈ ਆਖਣਿ ਜੀਵੈ ਪੀਰ ਸਲਾਮਤਿ, ਜੋ ਪੜੇ ਲੋਕ ਆਖਦੇ ਹਿਨਿ ਜੋ ਹਿੰਦੁ ਕਉ ਭਿਸਤੁ ਲਿਖਿਆ ਨਾਹੀ, ਅਤੇ ਤੁਸਾਂ ਇਉ ਆਖਿਆ ਹੈ ਸੋ ਕਿਉ ਕਰਿ ਜਾਣੀਐ। ਤਬ ਮਖਦੂਮ ਬਹਾਵਦੀ ਆਖਿਆ, ਜੋ ਤੁਸਾਂ ਵਿਚ ਕੋਈ ਭਲਾ ਪੜਿਆ ਸਿਆਣਾ ਹੋਵੈ ਸੋ ਲੈ ਆਵਹੁ। ਤਬ ਉਨਾ ਇਕੁ ਇਲਮਵਾਨੁ ਹਾਜਰੁ ਕੀਤਾ, ਤਬ ਮਖਦੂਮ ਬਹਾਵਦੀ ਇਕੁ ਸਲੋਕੁ ਲਿਖਿ ਦਿਤਾ, ਜੋ ਅਸਾ ਲਦਣੁ ਲਦਿਆ ਅਸਾਡੀ ਕਰ ਕਾਇ॥ ਅਤੈ ਮੁਹੋ ਆਖਿਓਸੁ, ਜੋ ਨਾਨਕ ਨਾਉਂ ਹੈ ਸੁ ਦਰਵੇਸ ਕਾ, ਤਲਵਡੀ ਰਹਦਾ ਹੈ,

429