ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਮਿਲੈ ਪਿਆਰੇ ਨਾਨਕ ਕੀ ਅਰਦਾਸਿ॥੩॥ ਆਪੇ ਸਾਜੇ ਆਪੇ ਰੰਗੈ ਆਪੇ ਨਦਰਿ ਕਰੇਇ॥ ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੈ॥੪॥੧॥ਤਬਿ ਫਕੀਰਾ ਆਇ ਪੈਰੁ ਚੁਮੈ ਦਸਤ ਪੰਜਾ ਲੀਆ॥ਬਾਬੇ ਦੀ ਖੁਸੀ ਹੋਈ॥ ਫਕੀਰਾ ਉਪਰਿ॥ਬਹੁਤੁ ਮਿਹਰਵਾਨੁ ਹੋਇਆ॥ਖਾਨੁ ਭੀ ਆਇ ਗਇਆ॥ ਲੋਕ ਹਿਦੂ ਮੁਸਲਮਾਨ ਜੁ ਕੋਈ ਸਾ ਸਭ ਸਲਾਮ ਕਰਿ ਖੜਾ ਹੋਆ॥ ਤਬਿ ਗੁਰੂ ਪਾਸੋ ਵਿਦਾ ਹੋਏ॥ਖਾਨੁ ਘਰਿ ਆਇਆ॥ ਆਇ ਕਰਿ ਦੇਖੈ ਤਾ ਕੋਠੜੀਆ॥ ਖਜਾਨੈ ਕੀਆ ਭਰੀਆ ਪਈਆ ਹੈਨਿ॥ ਤਬਿ ਬਾਬੇ ਦੀ ਖੁਸੀ ਹੋਈ॥ ਮਰਦਾਨੇ ਨੂ ਨਾਲੇ ਲੇਕਰਿ ਚਲਿਦਾ ਰਹਿਆ॥

66