ਪੰਨਾ:ਸਰਦਾਰ ਭਗਤ ਸਿੰਘ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੪੧ )

ਕੁਝ ਘਬਰਾਏ ਤੇ ਏਧਰ ਉਧਰ ਨਸ ਕੇ ਪੂਰੇ ਹਾਲਾਂ ਦੀ ਪੜਤਾਲ ਕਰਨ ਲੱਗੇ। ਪਰ ਜੇਹਲ ਅਫਸਰ ਕਿਸੇ ਦੇ ਪਿੜ ਪਲੇ ਕੁਝ ਨਹੀਂ ਸਨ ਪਾਉਂਦੇ। ਨਾ ਕਿਸੇ ਦੀ ਮੁਲਾਕਾਤ ਹੋਣ ਦੇਂਦੇ ਸਨ। ਹਾਕਮਾਂ ਦੀ ਸਖਤੀ ਦਾ ਅਸਰ ਲੋਕਾਂ ਉੱਤੇ ਬਹੁਤ ਬੁਰਾ ਪਿਆ। ਜਲੂਸ ਨਿਕਲਣੇ ਸ਼ੁਰੂ ਹੋਏ ਤੇ ਜਲਸਿਆਂ ਵਿਚ ਭੁੱਖ-ਹੜਤਾਲੀਆਂ ਦੀਆਂ ਕੁਰਬਾਨੀਆਂ ਤੇ ਬਹਾਦਰੀਆਂ ਦੀਆਂ ਕਹਾਣੀਆਂ ਸੁਣਾਈਆਂ ਜਾਣ ਲਗੀਆਂ। ਜਨਤਾ ਦੀ ਹਮਦਰਦੀ ਜਿਤੀ ਜਾਣ ਲੱਗੀ। ਇਸ ਪ੍ਰਚਾਰ ਨੇ ਵੀ ਜੇਹਲ ਵਾਲਿਆਂ ਦੇ ਦਿਮਾਗ ਨੂੰ ਖਰਾਬ ਕਰ ਦਿੱਤਾ।
ਡਿਉੜੀ ਦਾ ਬੂਹਿਆ ਖੁਲ੍ਹਿਆ ਸੁਪ੍ਰੰਟੈਂਡੰਟ ਸਾਹਿਬ ਅੰਦਰ ਆ ਗਏ। ਉਹ ਆਪਣੇ ਦਫਤਰ ਵਿਚ ਨਹੀਂ ਬੈਠੇ ਸਗੋਂ ਸਿਧੇ ਚੱਕਰ ਨੂੰ ਹੀ ਏ। ਜਦੋਂ ਚੱਕਰ ਵਿਚ ਪੁੱਜੇ ਤਾਂ ਦਰੋਗੇ ਸਮੇਤ ਸਾਰਿਆਂ ਨੂੰ ਉਠ ਕੇ ਉਨ੍ਹਾਂ ਦਾ ਸਤਿਕਾਰ ਕੀਤਾ। ਭੁਖ ਹੜਤਾਲੀ ਦਸ ਕੇ ਇਕ ਪਾਸੇ ਬਿਠਾਏ ਹੋਏ ਸਨ, ਉਹ ਨਹੀਂ ਉਠੇ ਉਹ ਚੁੱਪ ਚਾਪ ਬੈਠੇ ਰਹੇ।
'ਕੌਣ ਨੇ ਭੁੱਖ ਹੜਤਾਲੀ?'
ਸੁਪ੍ਰੰਟੈਂਡੰਟ ਨੇ ਪੁਛਿਆ।
'ਇਹ ਦਸ!'
ਦਰੋਗੇ ਨੇ ਬੈਠਿਆਂ ਵਲ ਹੱਥ ਦੀ ਸੋਟੀ ਨਾਲ ਇਸ਼ਾਰਾ ਕਰਕੇ ਦਸਿਆ।
ਉਨ੍ਹਾਂ ਦਸਾਂ ਕੈਦੀਆਂ ਵਲ ਦੇਖਕੇ ਸੁਪ੍ਰੰਟੈਂਡੈਟ ਉਨ੍ਹਾਂ ਨੂੰ ਆਖਣ ਲੱਗਾ, "ਕਿਉਂ ਜੁਆਨ! ਸਚ ਦਸੋ ਤੁਹਾਨੂੰ ਕਿਨ