ਪੰਨਾ:ਸਰਦਾਰ ਭਗਤ ਸਿੰਘ.pdf/152

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੨)


ਨੂੰ ਲੋਚਦੇ ਸਨ। ਉਨ੍ਹਾਂ ਦਰੋਗੇ, ਸੁਪ੍ਰੰਟੈਂਡੰਟ, ਡਿਪਟੀਆਂ ਦੇ ਵਾਡਰਾਂ ਅਗੇ ਸਵਾਲ ਕੀਤੇ ਕਿ ਉਨ੍ਹਾਂ ਨੂੰ ਹਸਪਤਾਲ ਜਾਣ ਦੀ ਆਗਿਆ ਦਿੱਤੀ ਜਾਵੇ। ਪਰ ਕੋਈ ਨਾ ਮੰਨਿਆਂ ਚੰਦਰੇ ਅਫਸਰਾਂ ਉਨ੍ਹਾਂ ਨੂੰ ਏਹੋ ਉਤਰ ਦੇਂਦੇ ਰਹੇ-ਜਤਿੰਦਰ ਨਾਥ ਦੀ ਹਾਲਤ ਹੁਣ ਚੰਗੀ ਹੋ ਗਈ ਹੈ। ਉਹ ਨਹੀਂ ਮਰੇਗਾ। ਜੇ ਉਸ ਦੀ ਜਾਨ ਬਚਾਉਣੀ ਜੇ ਤਾਂ ਭੁੱਖ ਹੜਤਾਲ ਛੱਡ ਦਿਓ। ਨਹੀਂ ਤੇ....."
ਇਹ ਉਤਰ ਸੁਣਕੇ ਭੁਖਹੜਤਾਲੀਆਂ ਦੇ ਸੀਨੇ ਛਾਨਣੀ ਹੋ ਜਾਂਦੇ। ਉਹ ਚਾਹੁੰਦੇ ਸਨ ਇਹ ਉੱਤਰ ਦੇਣ ਵਾਲੇ ਦੀਆਂ ਹੱਡੀਆਂ ਚੱਬ ਜਾਣ। ਨਰ ਸਿੰਘ ਦਾ ਰੂਪ ਧਾਰਨ ਕਰਕੇ ਹਰਨਾਕਸ਼ ਦੀ ਤਰ੍ਹਾਂ ਅਫਸ਼ਰਾਂ ਦਾ ਢਿੱਡ ਪਾੜਕੇ ਆਂਦਰਾਂ ਬਾਹਰ ਕੱਢ ਦੇਣ ਪਰ ਉਹ ਮਜਬੂਰ ਸਨ। ਸਮਾਂ ਓਨਾਂ ਨੂੰ ਆਗਿਆ ਨਹੀਂ ਸੀ ਦੇਦਾ। ਉਹ ਕੈਦੀ ਤੇ ਕਮਜ਼ੋਰ ਭੁਖ ਹੜਤਾਲੀ ਸਨ। ਉਹ ਮਨ ਹੀ ਮਨ ਫੈਸਲੇ ਕਰਦੇ ਸੀ, ਜਦੋਂ ਦੇਸ਼ ਆਜ਼ਾਦ ਹੋ ਜਾਵੇਗਾ, ਦੇਸ਼ ਵਿੱਚ ਸੁਤੰਤ੍ਰ ਲੋਕ ਰਾਜ ਕਾਇਮ ਕੀਤਾ ਜਾਵੇਗਾ ਤਾਂ ਇਨ੍ਹਾਂ ਜਨਤਾ ਦੇ ਦੁਸ਼ਮਨ ਅਫਸਰਾਂ ਨੂੰ ਕਰੜੀਆਂ ਸਜ਼ਾਵਾਂ ਦਿਤੀਆਂ ਜਾਣਗੀਆਂ ਜੋ ਦੇਸ਼ ਭਗਤਾਂ ਨੂੰ ਨਿਰਦੋਸ਼ ਹੀ ਕੋਹ ਕੋਹ ਕੇ ਮਾਰ ਰਹੇ ਨੇ। ਇਨ੍ਹਾਂ ਜ਼ਾਲਮਾਂ ਨੂੰ ਚੁਰਾਹੇ ਵਿਚ ਗੱਡ ਕੇ ਨੰਗੇ ਬਦਨਾਂ ਉਤੇ ਦਹੀਂ ਪਾ ਪਾਕੇ ਕੁਤਿਆਂ ਕੋਲੋਂ ਪੜਵਾਇਆ ਜਾਵੇਗਾ। ਇਹ ਦੇਸ਼ ਦੇ ਦੁਸ਼ਮਨ ਗ਼ਦਾਰ ਲੋਕ ਧ੍ਰੋਹੀ ਹਨ। ਲੋਕ ਰਾਜ ਵਿਚ ਐਸੇ ਚੰਦਰੇ ਅਫਸਰ ਵਾਸਤੇ ਕੋਈ ਥਾਂ ਨਹੀਂ ਹੋਵੇਗੀ।"
ਚੌਠ ਦਿਨਾਂ ਦੀ ਭੁੱਖ-ਹੜਤਾਲ ਦੇ ਕਾਰਨ ਆਖਰ