ਪੰਨਾ:ਸਰਦਾਰ ਭਗਤ ਸਿੰਘ.pdf/167

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੭)


ਦਿਨ ਕਟ ਲਵਾਂਗੇ।"
ਭਗਤ ਸਿੰਘ ਨੇ ਸੁਪ੍ਰੰਟੈਂਡੰਟ ਨੂੰ ਉੱਤਰ ਦਿੱਤਾ।
ਸਰਕਾਰੀ ਵਕੀਲ ਨੇ ਭਗਤ ਸਿੰਘ ਨੂੰ ਆਖਿਆ,
"ਸਰਦਾਰ ਜੀ ਆਪ ਨੂੰ ਰਹਿਮ ਦੀ ਅਪੀਲ ਕਰਨੀ ਚਾਹੀਦੀ ਹੈ।
"ਕੋਈ ਲੋੜ ਨਹੀਂ!"
ਭਗਤ ਸਿੰਘ ਨੇ ਉਤਰ ਦਿੱਤਾ।
'ਕਿਉਂ?'
'ਕੁਝ ਲਾਭ ਨਹੀਂ। ਇਨ੍ਹਾਂ ਸਾਮਰਾਜੀ ਅਦਾਲਤਾਂ ਕੋਲੋਂ ਨਿਆਏਂ ਦੀ ਸਾਨੂੰ ਆਸ ਨਹੀਂ। ਅੰਗ੍ਰੇਜ਼ ਹਾਕਮ ਇਸ ਵੇਲੇ ਉਨ੍ਹਾਂ ਹਿੰਦੀ ਨੌਜੁਆਨਾਂ ਨੂੰ ਕੁਚਲਣ ਉਤੇ ਤੁਲਿਆ ਹੋਇਆ ਹੈ, ਰਹਿਮ ਨਹੀਂ ਹੋਵੇਗਾ, ਏਹੋ ਸਜ਼ਾ ਰਹੇਗੀ। ਦੁਸ਼ਮਣ ਅਗੇ ਤਰਲੇ ਲੈਣ ਨਾਲੋਂ ਦਲੇਰੀ ਨਾਲ ਮਰਣਾ ਚੰਗਾ ਹੈ।"
ਆਪ ਦੀ ਮਰਜ਼ੀ ਪਰ ਮੇਰੀ ਤਾਂ ਸਲਾਹ ਹੈ ਕਿ ਆਪ ਹਾਈਕੋਰਟ ਵਿਚ ਰਹਿਮ ਦੀ ਅਪੀਲ ਕਰੋ ਸ਼ਾਇਦ ਸਜ਼ਾਇ ਮੌਤ ਟੁਟ ਜਾਵੇਗੀ।'
ਵਕੀਲ ਨੇ ਸਰਦਾਰ ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਨਾਲ ਹੱਥ ਮਿਲਾਇਆ ਤੇ ਮੁਸਕਰਾਉਂਦਾ ਹੋਇਆ ਉਨ੍ਹਾਂ ਕੋਲੋਂ ਤੁਰ ਪਿਆ।
ਸ੍ਰਦਾਰ ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਸਾਰੇ ਮਿਤ੍ਰਾਂ ਨੂੰ ਆਖਰੀ ਵਾਰ ਇਹ ਕਹਿ ਕੇ ਮਿਲੇ:"ਲੌ ਮਿਤਰੋ! ਇਹ ਮੇਲ ਤੇ ਇਹ ਵਿਛੋੜਾ ਸਦੀਵੀ