ਪੰਨਾ:ਸ਼ਹੀਦੀ ਜੋਤਾਂ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੩੮)

ਸਾਹਿਬਜ਼ਾਦੇ

ਬਹਿਰ-

ਮਾਰਨ ਦੀ ਸਾਨੂੰ ਜਾਚ ਨਹੀਂ, ਅਸੀਂ ਉਮਰੋਂ ਛੋਟੇ,
ਪਰ ਦੇਣੀ ਤਾਂ ਹਾਂ ਜਾਣਦੇ ਅਸੀਂ ਜਾਨ ਪੰਥ ਲਈ।
ਖੋਪਰ ਦੀ ਕਾਸਾ ਪਕੜਕੇ ਅਸੀਂ ਬਣੇ ਭਿਖਾਰੀ,
ਸਿਖੀ ਦਾ ਮੰਗੀਏ ਗੁਰਾਂ ਤੋਂ ਇਕ ਦਾਨ ਪੰਥ ਲਈ।
ਸਾਨੂੰ ਚਕਮੇਂ ਕੁਲ ਜਹਾਨ ਦੇ ਦੇਵੇ ਸੂਬਾ,
ਅਸੀਂ ਠੁਡੇ ਮਾਰ ਉਡਾ ਦਈਏ ਉਹਦੀ ਸ਼ਾਨ ਪੰਥ ਲਈ।
ਅਸੀਂ ਮੌਤ ਨੂੰ ਮਰਨ ਨਾ ਜਾਣਦੇ ਸਗੋਂ ਜਾਣੀਏ ਜੀਨਾ,
ਕਹਿ ਸ਼ਾਦੀ ਹੋਣਾ ਸਿਖਿਆ ਵੈਰਾਨ ਪੰਥ ਲਈ।
ਅਸੀਂ ਮੁੜੀਏ ਨਾ ਉਪਕਾਰ ਤੋਂ ਸਾਨੂੰ ਕਹਿੰਦੇ ਲੋਕ ਅਮੋੜ ਤਾਂ,
ਅਸੀਂ ਚਾਹੀਏ ਖਾਏ ਨਾ ਹਾਰ ਜੋ ਉਹ ਤਾਨ ਪੰਥ ਲਈ।
ਵੈਰੀ ਦੀ ਅਖ ਚੁੰਧਿਆ ਦੇਵੇ ਸਭ ਜਗ ਤੇ ਹੋਵੇ ਦਬ ਦਬਾ,
ਅਸੀਂ ਚਾਹੀਏ ਚੜ੍ਹੇ 'ਸੁਤੇਜ' ਲੈ ਉਹ ਭਾਨ ਪੰਥ ਲਈ।,
ਅਸੀਂ ਪਉੜੀ ੧ਓਅੰਕਾਰ ਦੀ ਸਚਖੰਡ ਨੂੰ ਸਿਧੀ ਲਾ ਦਈਏ,
ਕਿਸੇ ਘਾਲਣਾ ਸੰਦੀ ਰਹੇ ਨਾ ਕੋਈ ਕਾਨ ਪੰਥ ਲਈ।
ਏਹਦੇ ਵਜਣ ਧੌਂਸੇ ਰਾਤਦਿਨ ਏਹਦਾ ਬਣੇਪੁਜਾਰੀ ਕੁਲ ਦੇਸ਼,
ਸਿਫੜੀ ਦਾ ਚਾਹੜੇ ਚੰਦਰਮਾਂ ਅਸਮਾਨ ਪੰਥ ਲਈ।
ਏਹਦੇ ਝੰਡੇ ਝਲਣ ਦੱਰੇ ਤਕ ਨਿਤ ਵਰਤਣ ਦੇਗ਼ਾਂ,
ਹੋ ਜਾਣ 'ਅਨੰਦ' ਸਭ ਮੁਸ਼ਕਲਾਂ ਆਸਾਨ ਪੰਥ ਲਈ।