ਪੰਨਾ:ਸ਼ਹੀਦੀ ਜੋਤਾਂ.pdf/193

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੯੨)

ਮੁਗਲ ਪਾਤਸ਼ਾਹ ਮੰਨਦੇ ਗਲ ਤੇਰੀ,
ਤੇਰੀ ਚਲਦੀ ਅਜ ਜ਼ਬਾਨ ਭਾਈ।
ਲਖੂ ਲਾਹਨਤੀ ਏਹਨਾਂ ਦੀ ਗੱਲ ਉਤੇ,
ਕੀਤਾ ਪਰਤ ਨਾ ਜ਼ਰਾ ਧਿਆਨ ਭਾਈ।
ਅਰਜਨ ਸਿੰਘ ਹਕੀਕਤ ਦਾ ਇਕ ਮਾਮਾ,
ਖਬਰ ਲੈਣ ਪੁਜਾ ਏਥੇ ਆਨ ਭਾਈ।
ਬਰਕਤ ਸਿੰਘ ਹਥਕੜੀ ਲਗਾ ਉਸਨੂੰ,
ਜਕੜ ਨਾਲ ਹੀ ਲੈਣ ਸ਼ੈਤਾਨ ਭਾਈ।

ਲਾਹੌਰ ਪੁਜਣਾ

ਦੋਹਰਾ-


ਜਿਉਂ ਜਿਉਂ ਮਜ਼ਲਾਂ ਮਾਰ ਕੇ ਵਧਦੇ ਵਲ ਲਾਹੌਰ।
ਪਿੰਜਰਿਆਂ ਨੂੰ ਤੋੜ ਕੇ, ਉਡਦੇ ਜਾਂਦੇ ਭੌਰ।
ਅਗੇ ਮਾਮਾਂ ਭਾਨਜਾ, ਪਿਛੇ ਸਭ ਪਰਵਾਰ।
ਚਲੀ ਜੰਵ ਲਾਹੌਰ ਨੂੰ, ਵਰਨੀ ਮੁਕਤੀ ਨਾਰ।
ਸੁਨ ਸੁਨ ਤਤੇ ਦਿਲਾਂ ਦੀ, ਏਦਾਂ ਸੜੀ ਅਵਾਜ਼।
ਕਹਿੰਦੀ ਖਲਕਤ ਹੇ ਪ੍ਰਭੁ, ਨਸ਼ਟ ਕਰੀਂ ਏਹ ਰਾਜ।
ਖਾਨ ਬਹਾਦਰ ਸਾਹਮਣੇ, ਕੀਤਾ ਪੇਸ਼ ਚਲਾਨ।
ਮਿਸਲ ਬਣਾ ਕੇ ਕਾਜ਼ੀਆਂ, ਅਗੇ ਰਖੀ ਆਣ।
ਦੋਵਾਂ ਸ਼ੇਰਾਂ ਜਾਂਦਿਆਂ, ਦੋਵੇਂ ਹਥ ਉਠਾ।
ਵਾਹਿਗੁਰੂ ਜੀ ਕੀ ਫਤਹਿ, ਦਿਤੀ ਗੱਜ ਬੁਲਾ।