ਪੰਨਾ:ਸੁਨਹਿਰੀ ਕਲੀਆਂ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)

ਮੇਰੀ ਉਮਰ ਦੀ ਖਿਸਕਵੀਂ ਗੰਢ ਨੂੰ ਕਿਉਂ,
ਵਲ ਗਲ ਵਿੱਚ ਪਾ ਪਾ ਨੂੜਿਆ ਈ?
ਖੁੰਡ ਖੁੰਡ ਕੇ ਅੱਲੜੇ ਘਾ ਮੇਰੇ,
ਕਾਹਨੂੰ ਸੋਖ਼ਤਾਂ ਦਾ ਲੂਣ ਧੂੜਿਆ ਈ?

ਘੁੰਮਣਘੇਰ ਦਰਿਆਂ ਦੇ ਵਿੱਚ ਜਾਕੇ,
ਬੇੜੀ ਪੈ ਜਾਏ ਜਿਨ੍ਹਾਂ ਬਿਆਸਿਆਂ ਦੀ!
ਦਿੱਸੇ ਸਾਮ੍ਹਣੇ ਕਾਲ ਦਾ ਦੇਉ ਕਾਲਾ,
ਆਸ ਟੁੱਟ ਜਾਵੇ ਸਾਰੇ ਪਾਸਿਆਂ ਦੀ!
ਬਣਕੇ ਬੁਲਬੁਲੇ ਸਾਮ੍ਹਣੇ ਪਏ ਟੁੱਟਣ,
ਫਿਰੇ ਨਿਗ੍ਹਾ ਵਿੱਚ ਸ਼ਕਲ ਪਤਾਸਿਆਂ ਦੀ!
ਤੂੰ ਹੀ ਦੱਸ ਖਾਂ ਉਨ੍ਹਾਂ ਨੂੰ ਖ਼ੁਸ਼ੀ ਹੋਵੇ,
ਕਦੋਂ ਚਾਰਲੀ ਹੁਰਾਂ ਦੇ ਹਾਸਿਆਂ ਦੀ?

ਤੂੰ ਕੀ ਜਾਣਿਆਂ ਫੁੱਲਾਂ ਦੇ ਸੋਗ ਅੰਦਰ,
ਮੈਂ ਏਹ ਰੱਤ ਦੇ ਅੱਥਰੂ ਸਿੱਟਨੀ ਆਂ?
ਅਮੀ ਜਮੀ ਬਸੰਤ ਦੀ ਰੁੱਤ ਆਵੇ,
ਮੈਂ ਤਾਂ 'ਸ਼ਰਫ਼' ਆਜ਼ਾਦੀ ਨੂੰ ਪਿੱਟਨੀ ਆਂ!

*ਚਾਰਲੀ, ਬਾਈਸਕੋਪ ਦਾ ਮਸ਼ਹੂਰ ਮਸਖ਼ਰਾ ਐਕਟਰ ਹੈ।