ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/254

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. ... . .. ਗੁੜ ਅਰਥਾਂ ਵਾਲਾ ਫਾਰਮੂਲਾ ਸਮਝਕੇ ਇਸ ਦੀ ਨਕਲ ਦਰ ਨਕਲ ਕਰ ਦਿੱਤੀ । ਅਤੇ ਜਿਨ੍ਹਾਂ ਨੇ ਸਮਝਨ ਦੀ ਕੋਬਸ਼ ਕੀਤੀ ‘ਪਹੁਚੇ’ ਦਾ ਪਹੋਚ’ ਤੇ ‘ਪਹੋਏ ਕੁਰ ਖੇਤਰ’ ਬਣਾ ਦਿਤਾ। ਤਾਂਤੇ ਜਿਨ੍ਹਾਂ ਬੀੜਾਂ ਵਿਚ ਉਹਨਾਂ ਦੇ ਲਿਖੇ ਜਾਨ ਦੀ ਤਾਰੀਖ਼ ਸੰਮਤ ਦੇਦਿਆ ਇਹ ਲਫ਼ਜ਼ ਲਿਖੇ ਹਨ, ਉਹ ਸਭ ਭਾਈ ਬੰਨੋ ਜੀ ਦੀ ਬਦੌਲਤ ਹਨ, ਅਤੇ ਮਾਂਗਟ ਵਾਲੀ ਬੀੜ ਤੋਂ ਸਿਧੀ ਜਾਂ ਨਕਲ ਦੇਰ ਨਕਲ ਹਨ । () ਜਿਕਰ ਮੁਢ ਵਿਚ ਇਕ ਤਤਕਰਾ ਰਾਗਾਂ ਦਾ ਹੈ, ਅੰਤ ਵਿਚ ਹੋਰ ਇਕ “ਰਾਗ ਮਾਲਾ` ਹੁੰਦੀ ਹੈ । ਲਿਖਤ ਦੇ ਗ੍ਰੰਥ ਸਾਹਿਬਾਂ ਵਿਚ ਅੰਤ ਪੁਰ ਚਾਰ ਪੰਜ ਫ਼ਾਲਤੂ ਬਾਣੀਆਂ ਹੁੰਦੀਆਂ ਹਨ, ਉਹਨਾਂ ਵਿਚੋਂ ਇਹ ਰਾਗਮਾਲਾ ਭੀ ਇਕ ਹੁੰਦੀ ਹੈ, ਅਤੇ ਇਹਨਾਂ ਫ਼ਾਲਤੂ ਬਾਣੀਆਂ ਵਿਚ ਵੀ ਏਸ ਨੂੰ ਛੇਕੜਲੀ ਥਾਂ ਦਿੱਤੀ ਜਾਂਦੀ ਹੈ, ਸਿਵਾਇ ਸਿਆਹੀ ਦੀ ਬਿਧੀ ਦੇ, ਜੋ ਇਕ ਯਾਦਦਾਸ਼ਤ ਹੈ, ਕੋਈ ਬਾਣੀ ਨਹੀਂ ! ਇਹ “ਰਾਗ ਮਾਲਾ’ ਛੰਦਾ ਬੰਦ ਹੈ ਜਿਸ ਵਿਚ ਛੇ ਮੁੱਖ ਰਾਗਾਂ ਦੇ ਨਾਲ ਹੋਰ ਰਾਗ ਦੀਆਂ ਪੰਜ ਪੰਜ ਰਾਗਣੀਆਂ ਇਸੜੀਆਂ ਅਤੇ ਅੱਠ ਅੱਠ ਛੋਟੇ ਰਾਗਾਂ ਪੁੜਾਂ ਦੇ ਨਾਮ ਇਕ ਰਚਨਾ ਵਿਚ ਗੰਧੇ ਹਨ। ਇਹ ਨਾਮਾਵਲੀ’ ਇਕ ਕਿਸੇ ਕਾਮਕੰਦਲਾ' ਦਾ ਭਾਗ ਹੈ । ਕਾਮਕੰਦਲਾ ਦਾ ਲਿਖਣ ਵਾਲਾ ਇਕ ਨੌ-ਮੁਸਲਮ ਆਲਮ ਨਾਮ ਦਾ ਕਵੀ ਅਕਬਰ ਦੇ ਰਾਜ ਵਿਚ ਹੋਇਆ ਹੈ, ਜਿਸ ਨੇ ਇਹ ਕਿਤਾਬ ਸੰਨ ਹਿਜਰੀ ੯੯੧ ਮੁਤਾਬਿਕ ਈਸਵੀ ਸੰਨ ੧੫੮੩ ਵਿਚ ਲਿਖੀ ਅਤੇ ਇਹ ਸਨ ਉਸ ਕਿਤਾਬ ਵਿਚ ਦੇ ਕੇ ਅਕਬਰ ਪਾਤਸ਼ਾਹ ਦੇ ਲੰਮੇ ਰਾਜ ਹੋਣ ਲਈ ਦੁਆ ਕੀਤੀ ਹੈ । ਗੋਇਆ ਇਹ ਕਿਤਾਬ ਬ ਸਾਹਿਬ ਨਾਲੋਂ ਅਠ ਵਰੇ ਪਹਿਲੇ ਲਿਖੀ ਗਈ । ਗ੍ਰੰਥ ਸਾਹਿਬ ਵਿਚ ਕਦ ਅਤੇ ਕਿਸਨੇ ਪਾਈ, ਇਹ ਦੋ ਸਵਾਲ ਹਨ, ਜਿਨ੍ਹਾਂ ਦਾ ਜਵਾਬ ਔਖਾ ਹੈ। ‘ਕਦ’ ਪਾਈ ਦਾ ਜਵਾਬ ਅੰਦਾਜ਼ਨ ਦਿੱਤਾ ਜਾ ਸਕਦਾ ਹੈ । ਕਿਸੇ ਪ੍ਰਾਚੀਨ ਬੀੜ ਵਿਚ ਭੀ -- sਹtres -੨੪੪ Digitized by Panjab Digital Library / www.panjabdigilib.org