ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖ਼ਿਆਲਾਂ ਅਤੇ ਕਿਤਾਬੀ ਫ਼ਿਕਰਿਆਂ ਦਾ ਆਸਰਾ ਲੈਂਦੇ ਹਨ। ਪਿਆਰ ਕਰਨਾ ਉਹਨਾਂ ਲਈ ਭੰਗ ਕਰਨ ਦਾ ਸਮਾਨਾਰਥੀ ਹੈ । ਇਨ੍ਹਾਂ ਨੌਜਵਾਨਾਂ ਦਾ ਇਕ ਮੈਨੀਫ਼ੈਸਟੋ ਵੀ ਹੈ । ਕਚਕੜੇ ਵਿਚਲੀ ਕਹਾਣੀ ਉਹਦੇ ਚਾਰਾਗਰ ਦੀਆਂ ਕੁਝ ਸਤਰਾਂ ਇਸ ਪ੍ਰਕਾਰ ਹਨ : "ਉਹਦਾ 'ਕੱਲੇ ਦਾ ਹੀ ਕੀ, ਕਿਸੇ ਦਾ ਵੀ ਕੋਈ ਇਲਾਜ ਨਹੀਂ। ਪ੍ਰੋਫ਼ੈਸਰ ਨੂੰ ਉਹਦੀ ਪ੍ਰੇਮਕਾ ਦੁਆ ਕੇ ਜੀਵਨ ਸਾਰਥਕ ਨਹੀਂ ਬਣਿਆ ਜਾ ਸਕਦਾ ! ਰਾਜ ਨੂੰ ਜਗੀਰ ਨਹੀਂ ਲਈ ਜਾ ਸਕਦੀ ਕਿ ਖਾਵੇ, ਪੀਵੇ, ਰਿਆਜ਼ ਤੇ ਇਸ਼ਕ ਕਰੇ । ਨਿਰਮਲ ਨੂੰ ਕਾਵਿ ਦਾ ਗੁਆਚਾ ਭਵਿਖ ਲਭਾ ਕੇ ਮੌਤ ਤੋਂ ਨਹੀਂ ਬਚਾਇਆ ਜਾ ਸਕਦਾ, ਤੇ ਸੁਆਮੀ ਦੀ ਪ੍ਰਤਿਭਾ ਦਾ ਉਚਿਤ ਸਨਮਾਨ ਕਰਵਾ ਕੇ ਉਹਨੂੰ ਤਾਬੇਦਾਰੀ ਦੀ ਢਿੱਲਤ ਤੋਂ ਨਹੀਂ ਬਚਾਇਆ ਜਾ ਸਕਦਾ। ਸਾਰਾ ਮੈਨੀਫ਼ੈਸਟੋ ਮਧਕਾਲੀਨ ਮਨੁੱਖੀ ਵਿਹਾਰ ਦੇ ਪੈਟਰਨ ਦਾ ਸੂਚਕ ਹੈ ਅਤੇ ਇਹ ਸਾਰਾ ਕੁਝ ਨਾ ਮਿਲਣ ਦੀ ਤ ਵਿਚ ਪ੍ਰੋਟੈਸਟ ਦਾ ਢੰਗ ਵੀ ਮਧਕਾਲੀ ਹੀ ਹੈ - ਮਲਾਮਤੀ ਭੇਸ ਇਖ਼ਤਿਆਰ ਕਰ ਲਵੋ । ਇਹੋ ਜਿਹੇ ਨੌਜਵਾਨਾਂ ਦੇ ਸਿਰਾਂ ਦੁਆਲੇ ਅਖਾਉਤੀ ਬੌਧਿਕਤਾ ਦਾ ਜਿੰਨਾ ਮਰਜ਼ੀ ਆਭਾ-ਮੰਡਲ ਸਿਰਜ ਦਿਓ, ਉਹ ਅਸਲ ਵਿਚ ਲੈਪਣ ਖ਼ਾਸਾ ਰਖਦੇ ਹਨ । ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਸਮਾਜ ਵਿਚ ਇਹ ਲੁਪਣ ਖ਼ਸਲਤ ਵਾਲੇ ਨੌਜਵਾਨ ਮੌਜੂਦ ਨਹੀਂ, ਜਾਂ ਇਨ੍ਹਾਂ ਨੂੰ ਚਿੱਤਰਿਆ ਨਹੀਂ ਜਾਣਾ ਚਾਹੀਦਾ । ਪਰ ਨਾਇਕ ਦੀ ਪਦਵੀ ਦੇ ਕੇ, ਇਨ੍ਹਾਂ ਨੂੰ ਏਨਾ ਕੁਝ ਅਰਪਿਤ ਕਰ ਦੇਣਾ ਇਕ ਅਸਾਹਿਤਕ ਉਲਾਰ ਹੈ । ਲਿੰਗ ਇੱਕ ਹੋਰ ਧੁਰਾ ਹੈ, ਜਿਸ ਦੁਆਲੇ ਉਸ ਦੀਆਂ ਲਗਭਗ ਸਾਰੀਆਂ ਕਹਾਣੀਆਂ ਘਮਦੀਆਂ ਹਨ । ਇਹ ਗੱਲ ਸ਼ਾਇਦ ਉਹ ਆਧੁਨਿਕ ਅਤੇ ਖੁਲ਼-ਖ਼ਆਲੀਆ ਹੋਣ ਦਾ ਪ੍ਰਭਾਵ ਦੇਣ ਲਈ ਕਰਦਾ ਹੈ । ਲੰਗ-ਸੰਬੰਧਾਂ ਬਾਰੇ ਉਸ ਦੇ ਖ਼ਿਆਲ, ਮਧਕਾਲ ਜਿੰਨੇ ਤਾਂ ਨਹੀਂ ਪਰ 50 ਕੁ ਸਾਲ ਜ਼ਰੂਰ ਪੁਰਾਣੇ ਹਨ। ਬਲਬੀਰ ਸਿੰਘ ਪੂਨੀ ਦੇ ਇਸ ਸਵਾਲ ਦੇ ਜਵਾਬ ਵਿਚ ਕਿ "ਤੁਹਾਡੀਆਂ ਕਹਾਣੀਆਂ ਵਿਚ ਸੈਕਸ ਦਾ ਖੁਲਾ ਵਰਨਣ ਹੈ । ਕਿਉਂ ? ਉਹ ਜਵਾਬ ਦੇ'ਦਾ ਹੈ - 'ਸਾਡੇ ਸਮਾਜ ਵਿਚ ਸੈਕਸ ਬਾਰੇ ਕੁਝ ਬੰਧਨ ਹਨ ਜਿਹੜੇ ਕੁਝ ਟੁੱਟ ਰਹੇ ਹਨ । ਮੈਂ ਵੀ ਤੋੜ ਰਿਹਾ ਹਾਂ।" ਇਹ ਬੰਧਨ-ਮੁਕਤ ਸੈਕਸ ਦਾ ਨਾਅਰਾ, ਪੱਛਮ ਵਿਚ ਪਿਛਲੀਆਂ ਸਿਰਫ਼ ਦੋ ਕੁ ਸਦੀਆਂ ਤੋਂ ਸਮੇਂ ਸਮੇਂ ਦਿਤਾ ਜਾਂਦਾ ਰਿਹਾ ਹੈ, ਅਤੇ ਇਥ ਦੇ ਅਰਥਾਂ ਤੋਂ ਅਸੀਂ ਪੂਰੀ ਤਰ੍ਹਾਂ ਵਾਕਫ਼ ਹਾਂ। ਜੇ ਪ੍ਰੇਮ ਪ੍ਰਕਾਸ਼ ਦਾ ਸੱਚਮੁੱਚ ਮਤਲਬ ਬੰਧਨ-ਮੁਕਤ ਸੈਕਸ ਤੋਂ ਹੈ, ਤਾਂ ਉਸ ਨੂੰ ਮੁਬਾਰਕ ! ਪਰ ਸਾਡਾ ਖ਼ਿਆਲ ਹੈ ਕਿ ਉਸ ਦਾ ਮਤਲਬ ਸੈਕਸ ਦੁਆਲੇ ਜੁੜੇ ਹੋਏ ਤੁਅੱਸਬ ਅਤੇ ਕੜ-ਅਡੰਬਰ ਤੋੜਣ ਤੋਂ ਹੈ, ਅਤੇ ਬਿਲਕੁਲ ਇਹਨਾਂ ਹੀ ਅਰਥਾਂ ਵਿਚ ਮੈਂ ਉਸ ਨੂੰ ਅੱਧੀ ਸਦੀ fuਛੇ ਕਿਹਾ ਹੈ । ਕਉਕਿ ਇਸ ਸਦੀ ਦੇ ਚੌਥੇ ਦਹਾਕੇ ਵਿਚ ਜਦੋਂ ਪਹਿਲਾਂ ਗੁਰਬਖ਼ਸ਼ ਸਿੰਘ ਨੇ ਅਤੇ ਮਗਰੋਂ ਦੁੱਗਲ ਅਤੇ ਸੇਖ' ਨੇ ਬਿਲਕੁਲ ਇਹੀ ਦਾਅਵਾ 122