ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੩੬)

ਅੰਗ੍ਰੇਜ਼ੀ ਫ਼ੌਜ ਆਉਂਦੀ ਸੀ, ਦੋਹਾਂ ਦਾ ਟਾਕਰਾ ਹੋ ਪਿਆ। ਸਰ ਜਾਨ ਮੈਲਕਮ ਨੇ ਜਤਨ ਕੀਤਾ ਕਿ ਤੁਲਸੀ ਬਾਈ ਸੁਲਹ ਕਰ ਲਵੇ ਅਤੇ ਸਮਝ ਜਾਵੇ ਕਿ ਬਾਜੀ ਰਾਉ ਦੀ ਸਹੈਤਾ ਲਈ ਜਾਣਾ ਵਿਅਰਥ ਹੈ। ਤੁਲਸੀ ਬਾਈ ਆਪ ਤਾਂ ਸੁਲਹ ਕਰਨ ਪੁਰ ਰਾਜੀ ਹੋ ਗਈ, ਪਰ ਉਸਦੀ ਫ਼ੌਜ ਦੇ ਮਰਹਟੇ ਸਰਦਾਰਾਂ ਨੇ ਜਦ ਏਹ ਗੱਲ ਸੁਣੀ ਤਾਂ ਭੜਕ ਉੱਠੇ ਅਤੇ ਰਾਣੀ ਨੂੰ ਹੀ ਪਾਰ ਬੁਲਾ ਦਿੱਤਾ। ਸੰ: ੧੮੧੭ ਈ: ਵਿੱਚ ਇਨ੍ਹਾਂ ਮਰਹਟੇ ਸਰਦਾਰਾਂ ਨੇ ਮੈਹਦਪੁਰ ਦੇ ਅਸਥਾਨ ਤੇ ਅੰਗ੍ਰੇਜ਼ੀ ਫ਼ੌਜ ਉੱਤੇ ਹੱਲਾ ਕੀਤਾ। ਸਰ ਜਾਨ ਮੈਲਕਮ ਨੇ ਉਨ੍ਹਾਂ ਨੂੰ ਚੰਗੀ ਹਾਰ ਦਿੱਤੀ। ਲਾਰਡ ਹੇਸਟਿੰਗਜ਼ ਨੇ ਜਸਵੰਤ ਰਾਉ ਹੁਲਕਰ ਦੇ ਦੁੱਧ ਚੁੰਘਦੇ ਪੁੱਤ੍ਰ ਨੂੰ ਇੰਦੌਰ ਦਾ ਰਾਜਾ ਬਣਾ ਦਿੱਤਾ ਅਤੇ ਉਸਦੀ ਅਰ ਉਸਦੇ ਦੇਸ ਦੀ ਰਾਖੀ ਲਈ ਅੰਗ੍ਰੇਜ਼ੀ ਫ਼ੌਜ ਨੀਯਤ ਕਰ ਦਿੱਤੀ।

੪–ਕੁਛ ਇਲਾਕਾ ਬਾਜੀ ਰਾਉ ਨੇ ਸੰ: ੧੮੦੨ ਵਿੱਚ ਬਸੀਨ ਦੇ ਪ੍ਰਤੱਗ੍ਯਾ ਪੱਤ੍ਰ ਅਨੁਸਾਰ ਦੇ ਦਿੱਤਾ ਸੀ ਤੇ ਕੁਛ ਇਲਾਕਾ ਪੰਜਾਹ ਮਰਹਟੇ ਰਈਸਾਂ ਨੇ ਉਸ ਫੌਜ ਦੇ ਖਰਚ ਲਈ ਦਿੱਤਾ ਜੇਹੜੀ ਉਨ੍ਹਾਂ ਦੀਆਂ ਰਿਆਸਤਾਂ ਦੀ ਰਾਖੀ ਲਈ ਰੱਖੀ ਗਈ ਸੀ। ਇਸ ਸਾਰੇ ਨੂੰ ਰਲਾ ਮਿਲਾਕੇ ਸੰ: ੧੮੧੮ ਵਿੱਚ ਲਾਰਡ ਹੇਸਟਿੰਗਜ਼ ਨੇ ਬੰਬਈ ਹਾਤਾ ਬਣਾ ਦਿੱਤਾ।