ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੩੮)

ਕੀਤਾ ਅਰ ਰੰਗੂਨ ਫਤੇ ਕਰ ਲਿਆ॥

੨–ਬਰਮਾ ਦਾ ਬਾਦਸ਼ਾਹ ਅੰਗ੍ਰੇਜ਼ਾਂ ਦੇ ਬਲ ਤੋਂ ਅਗਯਾਤ ਸੀ ਉਸ ਨੇ ਆਪਣੇ ਸੈਨਾਪਤੀ ਬੰਦੋਲਾ ਨੂੰ ਇੱਕ ਵੱਡੀ ਸਾਰੀ ਫੌਜ ਦੇਕੇ ਟੋਰਿਆ ਕਿ ਅੰਗ੍ਰੇਜ਼ੀ ਸੈਨਾਪਤੀ ਸਰ ਏ. ਕੈਂਬਲ ਨੂੰ ਦੇਸੋਂ ਕੱਢ ਦੇਵੇ। ਬੰਦੋਲਾ ਅਪਣੇ ਨਾਲ ਸੁਨੈਹਰੀ ਬੇੜੀਆਂ ਭੀ ਲਿਆਇਆ ਸੀ ਕਿ ਗਵਰਨਰ ਜਨਰਲ ਨੂੰ ਪਾ ਕੇ ਆਪਣੀ ਰਾਜਧਾਨੀ ਆਵੇ ਵਿੱਚ ਲੈ ਜਾਸਾਂ,ਪਰ ਅੰਗ੍ਰੇਜ਼ਾਂ ਨੇ ਸੁਖੈਨ ਹੀ ਉਸਦੀ ਫੌਜ ਨੂੰ ਹਰਾ ਦਿੱਤਾ ਅਤੇ ਓਹ ਲੜਾਈ ਵਿੱਚ ਮਾਰਿਆ ਗਿਆ। ਅੰਗ੍ਰੇਜ਼ੀ ਸੈਨਾਪਤੀ ਨੇ ਸਾਰੇ ਆਸਾਮ ਤੇ ਅਰਾਕਾਨ ਉੱਤੇ ਕਬਜ਼ਾ ਕਰ ਲਿਆ ਅਰ ਐਰਾਵਤੀ ਨਦੀ ਦੇ ਰਾਹ ਆਵੇ ਉਤੇ ਚੜ੍ਹਾਈ ਕੀਤੀ। ਜਦ ਓਹ ਆਵੇ ਦੇ ਕੋਲ ਪੁੱਜਾ ਤਾਂ ਬਾਦਸ਼ਾਹ ਘਬਰਾਇਆ ਅਤੇ ਅਧੀਨ ਹੋਕੇ ਸੰ: ੧੮੨੬ ਵਿੱਚ ਯੰਦਬ ਵਿਖੇ ਸੁਲਹ ਨਾਮਾ ਲਿਖ ਦਿੱਤਾ।

੩–ਇਸ ਸੁਲਹ ਨਾਮੇ ਅਨੁਸਾਰ ਬਰਮਾ ਦੇ ਕੰਢੇ ਦਾ ਦੇਸ ਆਸਾਮ, ਅਰਾਕਾਨ ਅਰ ਤਿਨਾਸ੍ਰਮ ਅੰਗ੍ਰੇਜ਼ਾਂ ਦੇ ਹੱਥ ਆ ਗਿਆ।

੪–ਭਰਤ ਪੁਰ ਹਿੰਦੁਸਤਾਨ ਦੇ ਅਤ੍ਯੰਤ ਪੱਕੇ ਕਿਲਿਆਂ ਵਿੱਚੋਂ ਸੀ। ਦੋ ਵਾਰ ਅੰਗ੍ਰੇਜ਼ਾਂ ਨੇ ਇਸ ਨੂੰ ਘੇਰਾ ਘੱਤਿਆ ਅਤੇ ਦੋਵੇਂ ਵਰ ਫਤੇ ਨਾਂ ਹੋਈ। ਭਰਤ ਪੁਰ ਦਾ ਰਾਜਾ ਅਤੇ ਹੋਰ ਰਾਜੇ ਏਹ ਸਮਝਣ