ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੫੩)

੩–ਸੰ: ੧੮੩੯ ਵਿੱਚ ਅੰਗ੍ਰੇਜ਼ੀ ਫ਼ੌਜ ਸਿੰਧ ਦਰਯਾ ਨੂੰ ਟੱਪ ਕੇ ਦਰਾ ਬੋਲਾਨ ਦੇ ਰਾਹ ਬਲੋਚਸਤਾਨ ਵਿਚ ਦੀ ਕੰਧਾਰ ਪੁੱਜੀ ਅਤੇ ਕੰਧਾਰ ਸਰ ਕਰਕੇ ਗਜ਼ਨੀ ਵਿਚ ਜਾ ਗੱਜੀ। ਇੱਥੇ ਘੋਰ ਸੰਗ੍ਰਾਮ ਹੋਇਆ, ਪਰ ਅੰਤ ਗਜ਼ਨੀ ਨੂੰ ਭੀ ਇਸ ਨੇ ਲੈ ਲਿਆ। ਦੋਸਤ ਮੁਹੰਮਦ ਉੱਤ੍ਰ ਨੂੰ ਬੁਖਾਰੇ ਵੱਲ ਭੱਜ ਗਿਆ ਅਤੇ ਸ਼ਾਹ ਸ਼ੁਜਾ ਅਫ਼ਗਾਨਿਸਤਾਨ ਦੇ ਤਖ਼ਤ ਉਤੇ ਅਸਥਾਪਨ ਕੀਤਾ ਗਿਆ ਅਰ ਇਕ ਅੰਗਰੇਜ਼ੀ ਅਫ਼ਸਰ (ਸਰ ਵਿਲੀਅਮ ਮੈਕਨਾਟਨ) ਰਾਜ ਪ੍ਰਬੰਧ ਵਿਚ ਸਹੈਤਾ ਕਰਨ ਲਈ ਨੀਯਤ ਹੋਇਆ॥

੪–ਦੂਜੇ ਵਰ੍ਹੇ ਦੋਸਤ ਮੁਹੰਮਦ ਨੇ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ ਅਰ ਉਸਨੂੰ ਕਲਕੱਤੇ ਘੱਲਿਆ ਗਿਆ। ਇੱਥੇ ਅੰਗਰੇਜ਼ਾਂ ਵਲੋਂ ਮਿੱਤ੍ਰਤਾ ਵਾਲਾ ਵਰਤਾਉ ਹੋਇਆ, ਪਰ ਉਸਦਾ ਪੁੱਤ੍ਰ ਅੱਕਬਰ ਖਾਂ ਜੋ ਨਵਾਂ ਗੱਭਰੂ ਤੇ ਅੱਖੜ ਸੀ ਨਾਂ ਆਇਆ। ਇਸਨੇ ਬਹੁਤ ਸਾਰੇ ਅਫਗਾਨਾਂ ਨੂੰ ਆਪਣੇ ਪਾਸੇ ਵੱਲ ਕਰ ਲਿਆ। ਸ਼ਾਹ ਸ਼ੁਜਾ ਨਿਰਬਲ ਅਤੇ ਬੇ ਹਿੰਮਤ ਸੀ, ਰਾਜ ਪ੍ਰਬੰਧ ਦੇ ਜੋਗ ਨਹੀਂ ਸੀ ਅਤੇ ਪ੍ਰਜਾ ਭੀ ਉਸਤੋਂ ਪ੍ਰਸੰਨ ਨਹੀਂ ਸੀ। ਇਸਨੂੰ ਤਖ਼ਤ ਉਤੇ ਬਿਠਾਕੇ ਅੰਗ੍ਰੇਜ਼ੀ ਫ਼ੌਜ ਦਾ ਕੁਝ ਹਿੱਸਾ ਤਾਂ ਹਿੰਦੁਸਤਾਨ ਨੂੰ ਮੁੜ ਆਇਆ ਅਤੇ ਇੱਕ ਨਿੱਕਾ ਜਿਹਾ ਹਿੱਸਾ