ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੬੬)

ਉਸਨੂੰ ਇੰਗਲੈਂਡ ਘਲ ਦਿੱਤਾ,ਜਿੱਥੇ ਓਹ ਅੰਗ੍ਰੇਜ਼ੀ ਅਮੀਰਾਂ ਵਾਂਗ ਰਹਿਣ ਲੱਗਾ। ਮਿਸਟਰ ਜਾਨ ਲਾਰੈਂਸ, ਜੋ ਪਿਛੋਂ ਜਾਕੇ ਗਵਰਨਰ ਜਨਰਲ ਬਣਿਆਂ, ਪੰਜਾਬ ਦਾ ਚੀਫ ਕਮਿਸ਼ਨਰ ਬਣਾਯਾ ਗਿਆ, ਅਰ ਬਹਾਦਰ ਸਿੱਖ ਸਿਪਾਹੀ ਅੰਗ੍ਰੇਜ਼ੀ ਅਫਸਰਾਂ ਦੇ ਹੇਠ ਅੰਗ੍ਰੇਜ਼ੀ ਰਸਾਲੀਆਂ ਵਿੱਚ ਭਰਤੀ ਕੀਤੇ ਗਏ। ਹੁਣ ਸਿੱਖ ਅਤੇ ਗੋਰਖੇ ਅੰਗ੍ਰੇਜ਼ੀ ਫੌਜ ਦੀਆਂ ਭੁਜਾਂ ਸਮਝੀਆਂ ਜਾਂਦੀਆਂ ਹਨ। ਪੰਜਾਬ ਦੀ ਭੋਂ ਦੀ ਮਿਨਤੀ ਕੀਤੀ ਗਈ। ਰੰਜੀਤ ਸਿੰਘ ਦੇ ਸਮੇਂ ਪੈਦਾਵਰ ਦਾ ਅੱਧ ਸਰਕਾਰ ਲੈਂਦੀ ਸੀ, ਅੰਗ੍ਰੇਜ਼ਾਂ ਨੇ ਘਟਾ ਕੇ ਚੁਥਾਈ ਤੋਂ ਭੀ ਘੱਟ ਕਰ ਦਿੱਤਾ। ਬਪਾਰ ਦੇ ਮਾਲ ਦਾ ਮਸਲ ਛੱਡ ਦਿੱਤਾ ਗਿਆ, ਚੋਰਾਂ ਤੇ ਡਾਕੂਆਂ ਨੂੰ ਸਜ਼ਾ ਦਿੱਤੀ ਗਈ। ਸਰਕਾਰ ਅੰਗ੍ਰੇਜ਼ੀ ਨੇ ਸੜਕਾਂ ਬਣਵਾਈਆਂ, ਨਹਿਰਾਂ ਕੱਢੀਆਂ, ਸਕੂਲ ਖੋਲ੍ਹੇ, ਚੰਗੇ ਅਤੇ ਨਿਆਉਂ ਵਾਲੇ ਕਨੂਨ ਬਣਾਏ। ਗੱਲ ਕੀ ਪੰਜਾਬ ਵਿੱਚ ਅਜਿਹਾ ਚੰਗਾ ਪ੍ਰਬੰਧ ਹੋ ਗਿਆ ਕਿ ਪਹਿਲਾਂ ਕਦੇ ਨਹੀਂ ਹੋਇਆ ਸੀ॥

੫–ਸੰ: ੧੮੨੬ ਵਿੱਚ ਜੋ ਯੰਦਬੂ ਦਾ ਸੁਲਹ ਨਾਮਾ ਹੋਇਆ, ਬਰਮਾ ਦਾ ਬਾਦਸ਼ਾਹ ਘੜੀ ਮੁੜੀ ਉਸਦੀਆਂ ਸ਼ਰਤਾਂ ਤੋੜ ਰਿਹਾ ਸੀ। ਬਰਮੀਆਂ ਨੇ ਅੰਗ੍ਰੇਜ਼ੀ ਜਹਾਜ਼ਾਂ ਦੇ ਕਪਤਾਨਾਂ ਨੂੰ ਕੈਦ ਕਰ ਲਿਆ। ਜਦ ਇੱਕ ਅੰਗ੍ਰੇਜ਼ ਅਫਸਰ ਨੇ ਜਾ ਕੇ ਕਾਰਨ