ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯੨)

੫–ਲਾਰਡ ਰਿਪਨ ਹਿੰਦੁਸਤਾਨੀਆਂ ਉਤੇ ਵਡੀ ਕ੍ਰਿਪਾ ਕਰਦੇ ਸਨ ਅਤੇ ਉਹ ਵੀ ਇਨ੍ਹਾਂ ਉੱਤੇ ਜਾਨ ਵਾਰਦੇ ਸਨ। ਲਾਰਡ ਰਿਪਨ ਨੇ ਅਜਿਹੇ ਕਨੂੰਨ ਬਣਾਏ ਜਿਨ੍ਹਾਂ ਅਨੁਸਾਰ ਵੱਡੇ ਵੱਡੇ ਸ਼ਹਿਰਾਂ ਦੇ ਕੰਮਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਸ਼ਹਿਰਾਂ ਦੇ ਲੋਕ ਆਪਣੇ ਵਿੱਚੋਂ ਹੀ ਕੁਛ ਆਦਮੀ ਚੁਣ ਲੈਂਦੇ ਹਨ, ਮਾਨੋਂ ਇਕ ਢੰਗ ਨਾਲ ਵੱਡੇ ੨ ਸ਼ੈਹਰਾਂ ਦੇ ਲੋਕ ਆਪੇ ਹਕੂਮਤ ਕਰਦੇ ਹਨ। ਲਾਰਡ ਰਿਪਨ ਨੇ ਪ੍ਰਾਈਵੇਟ ਸਕੂਲਾਂ ਨੂੰ ਸਹੈਤਾ ਦੇਣ ਦਾ ਨਿਯਮ ਜਾਰੀ ਕੀਤਾ, ਅਰਥਾਤ ਉਨ੍ਹਾਂ ਦੇ ਖਰਚ ਦਾ ਕੁਝ ਹਿੱਸਾ ਸਰਕਾਰ ਨੇ ਦੇਣਾ ਪ੍ਰਵਾਨ ਕੀਤਾ। ਇਸਦਾ ਸਿੱਟਾ ਏਹ ਨਿਕਲਿਆ ਕਿ ਹਰ ਥਾਂ ਮਦਰੱਸ ਖੁੱਲ੍ਹ ਗਏ। ਲਾਰਡ ਰਿਪਨ ਨੇ ਦਿਸਾਉਰੀ ਵਸਤਾਂ ਉਤੋਂ ਮਸੂਲ ਹਟਾ ਦਿੱਤੇ, ਜਿਸ ਕਰ ਕੇ ਬਾਹਰੋਂ ਆਈਆਂ ਵਸਤਾਂ ਸਸਤੀਆਂ ਵਿਕਣ ਲੱਗ ਪਈਆਂ ਅਤੇ ਵਪਾਰ ਵਿੱਚ ਬਹੁਤ ਵਾਧਾ ਹੋਇਆ॥

੬–ਅੱਠਵੇਂ ਵੈਸਰਾਇ ਲਾਰਡ ਡੱਫ਼ਰਨ ਦੇ ਹਿੰਦੁਸਤਾਨ ਵਿਚ ਆਉਣ ਤੋਂ ਥੋੜਾ ਹੀ ਚਿਰ ਮਗਰੋਂ ਬਰਮਾ ਦਾ ਬਦਸ਼ਾਹ ਥੀਬਾ ਨੇ, ਜਿਸਦਾ ਰਾਜ ਪ੍ਰਬੰਧ ਬਹੁਤ ਭੈੜਾ ਸੀ, ਅੰਗ੍ਰੇਜ਼ਾਂ ਨਾਲ ਜੁੱਧ ਛੇੜ ਦਿੱਤਾ। ਇਸਦੇ ਟਾਕਰੇ ਲਈ ਇਕ ਨਿੱਕੀ ਜਿਹੀ ਫੌਜ ਘੱਲੀ ਗਈ। ਥੀਬਾ ਨੱਸ ਗਿਆ ਅਰ ਸੰ: ੧੮੮੬ ਵਿਚ ਉਤਲਾ ਬਰਮਾ ਅੰਗ੍ਰੇਜ਼ੀ ਰਾਜ ਵਿਚ