ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯੬)

ਬਾਬਰ ਜਿਉਂ ਦੇ ਤਿਉਂ ਤੁਰੇ ਆਉਂਦੇ ਸਨ ਲਾਰਡ ਕਰਜ਼ਨ ਨੇ ਘਟਾਏ। ਲੂਣ ਦੇ ਮਸੂਲ ਵਿੱਚ ਜਿਸ ਲਈ ਗ੍ਰੀਬ ਧੰਨਵਾਦੀ ਹਨ ਘਾਟਾ ਕੀਤਾ ਗਿਆ। ਆਪ ਨੇ ਡਾਕ ਅਤੇ ਤਾਰ ਦਾ ਮਸੂਲ ਭੀ ਘਟਾ ਦਿੱਤਾ। ਏਹ ਸੁਧਾਰ ਇਸ ਕਰਕੇ ਹੋਇਆ ਕਿ ਆਪ ਦੇ ਸਮੇਂ ਵਿੱਚ ਇੱਕ ਨਿੱਕੀ ਜਿਹੀ ਲੜਾਈ ਤੋਂ ਬਿਨਾਂ ਅਮਨ ਚੈਨ ਰਿਹਾ। ਬਪਾਰ ਵਿੱਚ ਵਡੀ ਉੱਨਤੀ ਹੋਈ ਜਿਸਦੇ ਕਾਰਨ ਸਰਕਾਰੀ ਅਮਦਨ ਵਿਚ ਵੀ ਵਾਧਾ ਹੋਇਆ।।

੧੧–ਹਿੰਦੁਸਤਾਨ ਨੂੰ ਸ੍ਰਹੱਦੀ ਕੌਮਾਂ ਦੇ ਹੱਲਿਆ ਤੋਂ ਬਚਾਣ ਲਈ ਲਾਰਡ ਕਰਜ਼ਨ ਨੇ ਲੜਾਈ ਦੀ ਥਾਂ ਇਨ੍ਹਾਂ ਲੋਕਾਂ ਨਾਲ ਮਿੱਤ੍ਰਤਾਈ ਪੈਦਾ ਕੀਤੀ ਅਤੇ ਉਨਾਂ ਨੂੰ ਸਰਕਾਰੀ ਫੌਜ ਵਿਚ ਭਰਤੀ ਕਰਕੇ ਉਨਾਂ ਦੇ ਆਪਣੇ ਦੇਸ਼ ਦੀ ਰਾਖੀ ਲਈ ਨੀਯਤ ਕਰ ਦਿੱਤਾ। ਤਿੱਬਤ ਦੇ ਹਾਕਮਾਂ ਨੇ ਉਨ੍ਹਾਂ ਕੌਲ ਕਰਾਰਾਂ ਨੂੰ ਤੋੜ ਦਿੱਤਾ ਜੇਹੜੇ ਉਨ੍ਹਾਂ ਸ੍ਰਕਾਰ ਅੰਗ੍ਰੇਜ਼ੀ ਨਾਲ ਕੀਤੇ ਸਨ ਅਤੇ ਰੂਸੀ ਅਫਸਰਾਂ ਨੂੰ ਜੋ ਅੰਗ੍ਰੇਜ਼ਾਂ ਦੇ ਵੈਰੀ ਸਨ ਆਪਣੇ ਦੇਸ ਵਿੱਚ ਬੁਲਾਇਆ ਅਰ ਹਿੰਦੁਸਤਾਨ ਦੇ ਵਸਨੀਕਾਂ ਨੂੰ ਬਪਾਰ ਲਈ ਜਾਣੋਂ ਭੀ ਬੰਦ ਕਰ ਦਿੱਤਾ। ਲਾਰਡ ਕਰਜ਼ਨ ਨੇ ਉਨ੍ਹਾਂ ਨਾਲ ਲੜਨ ਲਈ ਥੋੜੀ ਜਿਹੀ ਫੌਜ ਘੱਲੀ ਜਿਸਨੇ ਕਈ ਥਾਵਾਂ ਉੱਤੇ ਤਿੱਬਤੀਆਂ ਨੂੰ ਹਾਰ ਦੇਕੇ ਉਨ੍ਹਾਂ ਦੀ ਰਾਜਧਾਨੀ ਲਾੱਸਾ ਪੁਰ