ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦੨)

ਅੰਤਕਾ ੧.

ਬ੍ਰਤਾਨੀ ਤਾਜ ਹੇਠਾਂ ਹਿੰਦੁਸਤਾਨ ਦੀ ਉੱਨਤੀ

੧-ਅੰਗ੍ਰੇਜ਼ੀ ਰਾਜ ਪ੍ਰਬੰਧ ਦੇ ਨਿਯਮ

੧–ਜਿਹਾ ਕਿ ਉੱਤੇ ਵਰਨਣ ਹੋ ਚੁੱਕਿਆ ਹੈ। ਹਿੰਦੁਸਤਾਨ ਵਿੱਚ ਅੱਡ ਅੱਡ ਮੱਤ ਮਤਾਂਤ੍ਰ ਅਤੇ ਅਣਗਿਣਤ ਕੌਮਾਂ ਵਸਦੀਆਂ ਹਨ, ਅਰਥਾਤ:-ਹਿੰਦੂ, ਮੁਸਲਮਾਨ, ਸਿੱਖ, ਪਾਰਸੀ ਅਤੇ ਈਸਾਈ ਆਦਿਕ। ਹਰੇਕ ਜਾਤੀ ਦੇ ਆਪਣੇ ੨ ਰਵਾਜ, ਨਿਯਮ ਅਤੇ ਸੁਭਾਵ ਹਨ। ਇਹ ਸਭ ਰਲ ਮਿਲ ਕੇ ਸੁੱਖ ਸਾਂਦ ਨਾਲ ਵਸਦੇ ਰਸਦੇ ਹਨ। ਇਸ ਦਾ ਕੀ ਕਾਰਨ ਹੈ? ਅਸਾਡੀ ਸਰਕਾਰ ਦੇ ਕੀ ਨਿਯਮ ਹਨ, ਅਤੇ ਕੇਹੜਿਆਂ ਕੈਦਿਆਂ ਪਰ ਪਰਪੱਕ ਰਿਹਾ ਜਾਂਦਾ ਹੈ?

੨–ਹੁਣ ਧਰਮ ਸੰਬੰਧੀ ਪੂਰੀ ਪੂਰੀ ਖੁੱਲ੍ਹ ਹੈ, ਹਿੰਦੁਸਤਾਨ ਦਾ ਹਰੇਕ ਵਸਨੀਕ ਆਪਣੀ ਕੌਮ ਅਤੇ ਧਰਮ ਦੀਆਂ ਰੀਤਾਂ ਰਸਮਾਂ ਉੱਤੇ ਚੱਲ ਸਕਦਾ ਹੈ, ਪਰ ਇੰਨੀਂ ਗੱਲ ਜ਼ਰੂਰ ਹੈ ਕਿ ਦੂਜੇ ਦੇ ਧਰਮ ਦੀ ਹਾਨੀ ਨਹੀਂ ਕਰ ਸਕਦਾ। ਜਿੱਥੇ ਜੀ ਕਰੇ