ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧੪)

ਚੰਗੀਆਂ ਸੜਕਾਂ ਨਹੀਂ ਸਨ, ਕੇਵਲ ਕੱਚੇ ਰਾਹ ਹੁੰਦੇ ਸਨ ਜਿਹੜੇ ਬਾਰਸ਼ ਸਮੇਂ ਕੰਮ ਨਹੀਂ ਆ ਸਕਦੇ ਸਨ, ਚਿੱਕੜ ਅਤੇ ਪਾਣੀ ਨਾਲ ਭਰ ਜਾਂਦੇ ਸਨ, ਪੁਲ ਬਹੁਤ ਹੀ ਘੱਟ ਹੁੰਦੇ ਸਨ, ਮਾਲ ਅਸਬਾਬ ਬੈਲਾਂ ਉੱਤੇ ਲੱਦ ਕੇ ਲਿਜਾਂਦੇ ਸਨ ਅਤੇ ਰਾਹੀ ਆਪਘੋੜਿਆਂ ਅਤੇ ਟੱਟੂਆਂ ਤੇ ਚੜ੍ਹਦੇ ਸਨ, ਗ੍ਰੀਬ ਆਦਮੀ ਸੈਂਕੜੇ ਮੀਲ ਪੈਦਲ ਹੀ ਚਲਦੇ ਸਨ।

੪–ਸੰ: ੧੮੩੯ ਵਿੱਚ ਸੜਕਾਂ ਬਣਨ ਲੱਗੀਆਂ, ਪਹਿਲਾਂ ਪਹਿਲ ਹੌਲੀ ਹੌਲੀ ਕੰਮ ਹੁੰਦਾ ਰਿਹਾ, ਕਿਉਂਕਿ ਬਹੁਤ ਚੰਗੀਆਂ ਸੜਕਾਂ ਲਈ ਬਹੁਤ ਸਾਰੇ ਰੁਪੈ ਦੀ ਲੋੜ ਸੀ, ਲਾਰਡ ਡਲਹੌਜ਼ੀ ਦੇ ਸਮੇਂ ਅਰਥਾਤ ਸੰ: ੧੮੫੪ ਵਿੱਚ ਮੈਹਕਮਾ ਬਾਰਗ ਮਾਸਤ੍ਰੀ ਬਣਿਆਂ ਕਿ ਓਹ ਸੜਕਾਂ, ਨੈਹਰਾਂ ਅਤੇ ਮਕਾਨਾਂ ਦਾ ਪ੍ਰਬੰਧ ਕਰੇ, ਵਡੀ ਸ਼ਾਹੀ ਸੜਕ ਤੋਂ ਬਿਨਾਂ ਬਹੁਤ ਸਾਰੀਆਂ ਸਸਤੀਆਂ ਅਤੇ ਕੱਚੀਆਂ ਸੜਕਾਂ ਸਾਰੇ ਦੇਸ ਵਿੱਚ ਬਣਾਈਆਂ ਗਈਆਂ। ਸੰ: ੧੯੧੨ ਵਿੱਚ ੫੫ ਹਜ਼ਾਰ ਮੀਲ ਲੰਮੀ ਪੱਕੀ ਸੜਕ ਅਤੇ ਇੱਕ ਲੱਖ ਤੀਹ ਹਜ਼ਾਰ ਮੀਲ ਕੱਚੀ ਸੜਕ ਬਣੀ ਹੋਈ ਸੀ। ਹਰ ਸਾਲ ਇਨ੍ਹਾਂ ਦੀ ਮੁਰੱਮਤ ਉਤੇ ਪੰਜ ਕਰੋੜ ਰੁਪੱਯਾ ਖਰਚ ਹੁੰਦਾ ਹੈ।

੫–ਇਸਦੇ ਵਿੱਚ ਸ਼ਕ ਨਹੀਂ ਕਿ ਪੱਕੀਆਂ ਸੜਕਾਂ ਚੰਗੀਆਂ ਅਤੇ ਲਾਭਦਾਇਕ ਹਨ, ਪਰ