ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨੬)

੭–ਕਾਲਪੀੜਤ ਲੋਕਾਂ ਦੀ ਸਹਾਇਤਾ

੧–ਪੁਰਾਣਿਆਂ ਸਮਿਆਂ ਵਿੱਚ ਹਿੰਦੁਸਤਾਨ ਵਿਖ਼ੇ ਬੜੇ ਭਿਆਨਕ ਕਾਲ ਪਏ, ਇਨ੍ਹਾਂ ਦਾ ਵਿਰਤਾਂਤ ਹਿੰਦੂਆਂ ਦੀਆਂ ਪੁਸਤਕਾਂ ਵਿਚ ਮਿਲਦਾ ਹੈ, ਪਿਛੋਂ ਜਦ ਮੁਸਲਮਾਨ ਬਾਦਸ਼ਾਹ ਬਣੇ ਤਦੋਂ ਦੇ ਕਾਲਾਂ ਦੇ ਹਾਲ ਵੀ ਇਤਿਹਾਸਾਂ ਵਿਚ ਦਰਜ ਹਨ। ਅਕਬਰ ਬਾਦਸ਼ਾਹ ਦੇ ਸਮੇਂ ਤਿੰਨ ਬੜੇ ਭਿਆਨਕ ਕਾਲ ਪਏ, ਲੱਖਾਂ ਆਦਮੀ ਮਰ ਗਏ ਕਿਉਂਕਿ ਉਨ੍ਹਾਂ ਸਮਿਆਂ ਵਿਚ ਰੇਲ ਨਹੀਂ ਸੀ ਅਤੇ ਦੂਰ ਦੁਰ ਥਾਵਾਂ ਉਤੇ ਅਨਾਜ ਭੇਜਨ ਦਾ ਕੋਈ ਢੰਗ ਨਹੀਂ ਸੀ।

੨–ਕਾਲ ਦੇ ਕਈਂ ਕਾਰਨ ਹਨ ਇਨ੍ਹਾਂ ਵਿਚੋਂ ਵੱਡਾ ਬਾਰਸ਼ ਦਾ ਨਾ ਹੋਣਾ ਹੈ, ਪਰ ਇਸਤੋਂ ਬਿਨਾਂ ਲੜਾਈ, ਲੁੱਟ ਅਤੇ ਭੈੜੇ ਰਾਜ ਪ੍ਰਬੰਧ ਕਰਕੇ ਭੀ ਕਾਲ ਪੈ ਜਾਂਦਾ ਹੈ, ਕਿਉਕਿ ਜਿੱਥੇ ਅਜਿਹਾ ਹਾਲ ਹੋਵੇ ਓਥੋਂ ਭਾਵੇਂ ਕਿਤਨਾ ਮੀਂਹ ਪਵੇ ਰਾਹਕ ਆਪਣੇ ਖੇਤਾਂ ਵਿਚ ਅਮਨ ਚੈਨ ਨਾਲ ਵਾਹੀ ਨਹੀਂ ਕਰ ਸਕਦੇ।

੩–ਹੁਣ ਹਿੰਦੁਸਤਾਨ ਵਿਚ ਅਮਨ ਅਤੇ ਰਾਜ ਪ੍ਰਬੰਧ ਬਹੁਤ ਚੰਗਾ ਹੈ, ਇਸ ਕਰਕੇ ਕਾਲ ਦੇ ਕੁਝ ਕਾਰਨ ਤਾਂ ਦੂਰ ਕੀਤੇ ਗਏ ਹਨ, ਪਰ ਚੰਗੀ ਤੋਂ ਚੰਗੀ ਸਰਕਾਰ ਭੀ ਅਸਮਾਨ ਤੋਂ ਆਪ ਮੀਂਹ